ਲੱਗ ਗਈਆਂ ਮੌਜਾਂ! 10 ਤੋਂ 14 ਅਕਤੂਬਰ ਤੱਕ ਬੈਂਕ, ਸਕੂਲ ਤੇ ਕਾਲਜ ''ਚ ਛੁੱਟੀਆਂ

Tuesday, Oct 08, 2024 - 10:02 AM (IST)

ਨਵੀਂ ਦਿੱਲੀ- ਅਕਤੂਬਰ ਦਾ ਮਹੀਨਾ ਤਿਉਹਾਰਾਂ ਦਾ ਮਹੀਨਾ ਹੈ। ਤਿਉਹਾਰ ਹੋਣ ਤਾਂ ਸਕੂਲੀ ਬੱਚਿਆਂ ਦੀ ਮੌਜ ਲੱਗ ਜਾਂਦੀ ਹੈ, ਕਿਉਂਕਿ ਤਿਉਹਾਰ ਹੋਣ 'ਤੇ ਸਕੂਲ-ਕਾਲਜਾਂ ਵਿਚ ਛੁੱਟੀਆਂ ਵੀ ਪੈਂਦੀਆਂ ਹਨ। 10 ਤੋਂ 14 ਅਕਤੂਬਰ ਵਿਚਾਲੇ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ, ਜਿਸ ਤੋਂ ਇਹ ਸਮਾਂ ਛੁੱਟੀਆਂ ਦੌਰਾਨ ਘੁੰਮਣ-ਫਿਰਨ ਦੀ ਯੋਜਨਾ ਬਣਾਉਣ ਦਾ ਸ਼ਾਨਦਾਰ ਮੌਕਾ ਹੈ। 

ਲਗਾਤਾਰ ਪੰਜ ਦਿਨਾਂ ਦੀਆਂ ਛੁੱਟੀਆਂ

10 ਅਕਤੂਬਰ (ਵੀਰਵਾਰ): ਮਹਾ ਸਪਤਮੀ
11 ਅਕਤੂਬਰ (ਸ਼ੁੱਕਰਵਾਰ): ਮਹਾਨੌਮੀ
12 ਅਕਤੂਬਰ (ਸ਼ਨੀਵਾਰ): ਦੁਸਹਿਰਾ ਅਤੇ ਦੂਜਾ ਸ਼ਨੀਵਾਰ
13 ਅਕਤੂਬਰ (ਐਤਵਾਰ): ਹਫ਼ਤਾਵਾਰੀ ਛੁੱਟੀ
14 ਅਕਤੂਬਰ (ਸੋਮਵਾਰ): ਦੁਰਗਾ ਪੂਜਾ (ਦਸੈਨ), ਖਾਸ ਕਰਕੇ ਗੰਗਟੋਕ (ਸਿੱਕਮ) ਵਿਚ
ਇਨ੍ਹਾਂ ਪੰਜ ਦਿਨਾਂ ਦੌਰਾਨ ਸਾਰੇ ਪ੍ਰਮੁੱਖ ਅਦਾਰੇ ਬੰਦ ਰਹਿਣਗੇ, ਤਾਂ ਜੋ ਲੋਕ ਲੰਬੀ ਛੁੱਟੀ ਦਾ ਆਨੰਦ ਮਾਣ ਸਕਣ।

ਅਕਤੂਬਰ 'ਚ ਹੋਰ ਮਹੱਤਵਪੂਰਨ ਛੁੱਟੀਆਂ

16 ਅਕਤੂਬਰ (ਬੁੱਧਵਾਰ): ਲਕਸ਼ਮੀ ਪੂਜਾ (ਅਗਰਤਲਾ, ਕੋਲਕਾਤਾ)
17 ਅਕਤੂਬਰ (ਵੀਰਵਾਰ): ਵਾਲਮੀਕਿ ਜਯੰਤੀ
26 ਅਕਤੂਬਰ (ਸ਼ਨੀਵਾਰ): ਚੌਥਾ ਸ਼ਨੀਵਾਰ
31 ਅਕਤੂਬਰ (ਵੀਰਵਾਰ): ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ ਅਤੇ ਦੀਵਾਲੀ।

ਛੁੱਟੀਆਂ ਦੌਰਾਨ ਬੈਂਕਿੰਗ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ ਪਰ ਆਨਲਾਈਨ ਬੈਂਕਿੰਗ, ਨੈੱਟ ਬੈਂਕਿੰਗ ਅਤੇ UPI ਵਰਗੀਆਂ ਸੇਵਾਵਾਂ ਦੀ ਮਦਦ ਨਾਲ ਤੁਸੀਂ ਘਰ ਬੈਠੇ ਹੀ ਆਪਣਾ ਬੈਂਕ ਦੇ ਕੰਮ ਕਰ ਸਕਦੇ ਹੋ। ਪੈਸੇ ਕਢਵਾਉਣ ਲਈ ATM ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
 


Tanu

Content Editor

Related News