ਬੇਕਾਬੂ ਹੋ ਕੇ ਪਲਟੀ ਸਕੂਲ ਦੀ ਮਿਨੀ ਵੈਨ, 15 ਬੱਚੇ ਸਨ ਸਵਾਰ

Saturday, Aug 03, 2024 - 01:14 PM (IST)

ਬੇਕਾਬੂ ਹੋ ਕੇ ਪਲਟੀ ਸਕੂਲ ਦੀ ਮਿਨੀ ਵੈਨ, 15 ਬੱਚੇ ਸਨ ਸਵਾਰ

ਜੀਂਦ- ਹਰਿਆਣਾ 'ਚ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਜੀਂਦ ਦੇ ਨਰਵਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬੇਕਾਬੂ ਹੋ ਕੇ ਸਕੂਲ ਦੀ ਮਿਨੀ ਵੈਨ ਪਲਟ ਗਈ। ਇਹ ਹਾਦਸਾ ਪਿੰਡ ਸੁੰਦਰਪੁਰਾ 'ਚ ਵਾਪਰਿਆ। ਸਕੂਲ ਵੈਨ ਪਿੰਡ ਸੁੰਦਰਪੁਰਾ ਤੋਂ ਨਰਵਾਣਾ ਨੂੰ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੇ ਬੱਚੇ ਸੁਰੱਖਿਅਤ ਹਨ। 

ਮਿਲੀ ਜਾਣਕਾਰੀ ਮੁਤਾਬਕ ਸਕੂਲ ਵੈਨ ਵਿਚ 15 ਬੱਚੇ ਸਵਾਰ ਸਨ। ਸਕੂਲ ਵੈਨ ਸੁੰਦਰਪੁਰਾ ਪਿੰਡ ਤੋਂ ਬੱਚਿਆਂ ਨੂੰ ਨਰਵਾਣਾ ਲੈ ਕੇ ਜਾ ਰਹੀ ਸੀ। ਸਕੂਲ ਵੈਨ ਸੜਕ ਕਿਨਾਰੇ 3 ਫੁੱਟ ਡੂੰਘੇ ਖੇਤਾਂ ਵਿਚ ਜਾ ਡਿੱਗੀ। ਸਾਰੇ ਬੱਚੇ ਸੁਰੱਖਿਅਤ ਹਨ ਪਰ ਬੱਚੇ ਡਰ ਕਾਰਨ ਸਹਿਮੇ ਹੋਏ ਹਨ। ਉੱਥੇ ਹੀ ਸਕੂਲ ਵੈਨ ਵਿਚ ਜੀ. ਪੀ. ਐੱਸ. ਅਤੇ ਕੈਮਰਾ ਨਹੀਂ ਸੀ।


author

Tanu

Content Editor

Related News