ਬੱਚਿਆਂ ਦੀਆਂ ਮੌਜਾਂ! 12 ਫਰਵਰੀ ਤਕ ਬੰਦ ਰਹਿਣਗੇ ਸਕੂਲ, ਹੁਕਮ ਜਾਰੀ

Thursday, Feb 06, 2025 - 09:12 PM (IST)

ਬੱਚਿਆਂ ਦੀਆਂ ਮੌਜਾਂ! 12 ਫਰਵਰੀ ਤਕ ਬੰਦ ਰਹਿਣਗੇ ਸਕੂਲ, ਹੁਕਮ ਜਾਰੀ

ਨੈਸ਼ਨਲ ਡੈਸਕ- ਮਹਾਕੁੰਭ 'ਚ ਅੰਮ੍ਰਿਤ ਇਸ਼ਨਾਨ ਤੋਂ ਬਾਅਦ ਪ੍ਰਯਾਗਰਾਜ 'ਚ ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਜ਼ਿਲ੍ਹਾ ਅਧਿਕਰੀ ਰਵਿੰਦਰ ਕੁਮਾਰ ਨੇ 8ਵੀਂ ਜਮਾਤ ਤਕ ਦੇ ਸਾਰੇ ਸਕੂਲ 12 ਫਰਵਰੀ ਤਕ ਬੰਦ ਕਰਨ ਦਾ ਹੁਕਮ ਦਿੱਤਾ ਹੈ। 

ਆਵਾਜਾਈ 'ਚ ਅਸੁਵਿਧਾ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲ੍ਹਾ ਅਧਿਕਾਰੀ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਹੁਕਮ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਤੇ ਲਾਗੂ ਹੋਵੇਗਾ। 

ਇਹ ਵੀ ਪੜ੍ਹੋ- ਕੁੜੀ ਦੀ ਨਗਨ ਹਾਲਤ 'ਚ ਮਿਲੀ ਲਾਸ਼ ਨੇ ਫੈਲਾਈ ਸਨਸਨੀ, ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ


author

Rakesh

Content Editor

Related News