ਵੱਡੀ ਖ਼ਬਰ ; ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਹੋ ਗਈ ਹਾਦਸੇ ਦਾ ਸ਼ਿਕਾਰ, ਪੈ ਗਿਆ ਚੀਕ-ਚਿਹਾੜਾ
Thursday, Jul 10, 2025 - 11:11 AM (IST)

ਨੈਸ਼ਨਲ ਡੈਸਕ- ਹਰਿਆਣਾ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਭਿਵਾਨੀ ਵਿਖੇ ਅੱਜ ਸਵੇਰੇ ਵਿਦਿਆਰਥੀਆਂ ਨਾਲ ਭਰੀ ਇਕ ਪ੍ਰਾਈਵੇਟ ਸਕੂਲ ਦੀ ਬੱਸ ਪਲਟ ਗਈ, ਜਿਸ ਕਾਰਨ ਪਲਾਂ 'ਚ ਚੀਕ-ਚਿਹਾੜਾ ਮਚ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਜਦੋਂ ਜਾ ਰਹੀ ਸੀ ਤਾਂ ਸਾਹਮਣੇ ਤੋਂ ਇਕ ਪ੍ਰਾਈਵੇਟ ਬੱਸ ਆ ਗਈ, ਜਿਸ ਕਾਰਨ ਇਹ ਬੱਸ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਤੇ ਸੜਕ ਤੋਂ ਕਰੀਬ 7-8 ਫੁੱਟ ਡੂੰਘੇ ਖੇਤਾਂ 'ਚ ਜਾ ਉਤਰੀ।
ਜਾਣਕਾਰੀ ਅਨੁਸਾਰ ਇਹ ਹਾਦਸਾ ਬਲਿਆਲੀ ਤੋਂ ਬਵਾਨੀਖੇੜਾ ਰੋਡ 'ਤੇ ਵਾਪਰਿਆ। ਹਾਦਸੇ ਸਮੇਂ ਬੱਸ 'ਚ ਕਰੀਬ 50 ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ ਕਈ ਜ਼ਖ਼ਮੀ ਹੋ ਗਏ ਹਨ। ਜਿਵੇਂ ਹੀ ਹਾਦਸੇ ਦੀ ਖ਼ਬਰ ਮਿਲੀ ਤਾਂ ਸਥਾਨਕ ਲੋਕ ਤੇ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਆ ਕੇ ਆ ਕੇ ਬੱਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ ਤੇ ਜ਼ਖ਼ਮੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e