ਵਿਵਾਦਾਂ 'ਚ ਘਿਰੀ ਫ਼ਿਲਮ 'Ghuskhore Pandat', SC ਨੇ ਕਿਹਾ- "ਜਦ ਤੱਕ ਨਾਂ ਨਹੀਂ ਬਦਲੋਗੇ, ਰਿਲੀਜ਼ ਨਹੀਂ ਹੋਵੇਗੀ"

Thursday, Feb 12, 2026 - 02:17 PM (IST)

ਵਿਵਾਦਾਂ 'ਚ ਘਿਰੀ ਫ਼ਿਲਮ 'Ghuskhore Pandat', SC ਨੇ ਕਿਹਾ- "ਜਦ ਤੱਕ ਨਾਂ ਨਹੀਂ ਬਦਲੋਗੇ, ਰਿਲੀਜ਼ ਨਹੀਂ ਹੋਵੇਗੀ"

ਨਵੀਂ ਦਿੱਲੀ (ਏਜੰਸੀ) : ਓ.ਟੀ.ਟੀ. ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਫ਼ਿਲਮ 'ਘੁਸਖ਼ੋਰ ਪੰਡਤ' (Ghuskhore Pandat) ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਵੱਡੇ ਕਾਨੂੰਨੀ ਵਿਵਾਦ ਵਿੱਚ ਫਸ ਗਈ ਹੈ। ਸੁਪਰੀਮ ਕੋਰਟ ਨੇ ਫ਼ਿਲਮ ਦੇ ਸਿਰਲੇਖ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਫ਼ਿਲਮ ਨਿਰਮਾਤਾ ਨੀਰਜ ਪਾਂਡੇ ਨੂੰ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: "ਕਪਿਲ ਸ਼ਰਮਾ ਨੇ ਖੁਦ ਚਲਵਾਈਆਂ ਆਪਣੇ ਕੈਫੇ 'ਤੇ ਗੋਲੀਆਂ?" ਰਾਖੀ ਸਾਵੰਤ ਨੇ ਕੀਤੇ ਹੈਰਾਨੀਜਨਕ ਦਾਅਵੇ

"ਕਿਸੇ ਵਰਗ ਦਾ ਅਪਮਾਨ ਮਨਜ਼ੂਰ ਨਹੀਂ"

ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਉੱਜਲ ਭੂਈਆਂ ਦੀ ਬੈਂਚ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਤੁਸੀਂ ਆਪਣੀ ਕਲਾ ਜਾਂ ਫ਼ਿਲਮ ਰਾਹੀਂ ਸਮਾਜ ਦੇ ਕਿਸੇ ਵੀ ਵਰਗ ਨੂੰ ਅਪਮਾਨਿਤ ਨਹੀਂ ਕਰ ਸਕਦੇ। ਅਦਾਲਤ ਨੇ ਕਿਹਾ, "ਇਹ ਸਿਰਲੇਖ ਨੈਤਿਕਤਾ ਅਤੇ ਜਨਤਕ ਵਿਵਸਥਾ ਦੇ ਵਿਰੁੱਧ ਹੈ। ਜਦੋਂ ਤੱਕ ਸਿਰਲੇਖ ਬਦਲਿਆ ਨਹੀਂ ਜਾਂਦਾ, ਅਸੀਂ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।"

ਇਹ ਵੀ ਪੜ੍ਹੋ: SSP ਦਫ਼ਤਰ ਬਾਹਰ ਰੋ ਪਏ ਮੂਸੇਵਾਲਾ ਦੇ ਮਾਪੇ, ਫ਼ਰਸ਼ 'ਤੇ ਬੈਠ ਮੰਗਿਆ ਇਨਸਾਫ਼, ਸ਼੍ਰੀ ਬਰਾੜ ਨੇ ਸਰਕਾਰ ਨੂੰ ਰਗੜਿਆ!

ਬ੍ਰਾਹਮਣ ਸਮਾਜ ਨੇ ਜਤਾਇਆ ਸੀ ਇਤਰਾਜ਼

'ਬ੍ਰਾਹਮਣ ਸਮਾਜ ਆਫ਼ ਇੰਡੀਆ' ਦੇ ਰਾਸ਼ਟਰੀ ਸੰਗਠਨ ਸਕੱਤਰ ਅਤੁਲ ਮਿਸ਼ਰਾ ਵੱਲੋਂ ਦਾਇਰ ਜਨਹਿਤ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ, 'ਪੰਡਤ' ਸ਼ਬਦ ਦੇ ਨਾਲ 'ਘੁਸਖ਼ੋਰ' ਸ਼ਬਦ ਦੀ ਵਰਤੋਂ ਕਰਨਾ ਬ੍ਰਾਹਮਣ ਭਾਈਚਾਰੇ ਦੀ ਮਾਨਹਾਨੀ ਹੈ। ਫ਼ਿਲਮ ਦਾ ਵਿਸ਼ਾ ਅਤੇ ਸਿਰਲੇਖ ਜਾਤੀਵਾਦੀ ਰੂੜੀਵਾਦ ਨੂੰ ਉਤਸ਼ਾਹਿਤ ਕਰਦਾ ਹੈ। ਇਸ ਨਾਲ ਸਮਾਜਿਕ ਸਦਭਾਵਨਾ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਜੇਲ੍ਹ ਗਏ ਮਸ਼ਹੂਰ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਦੀ ਪਤਨੀ ਦਾ ਸਾਹਮਣੇ ਆਇਆ ਪਹਿਲਾ ਬਿਆਨ

ਨਿਰਮਾਤਾ ਨੂੰ 19 ਫਰਵਰੀ ਤੱਕ ਦਾ ਸਮਾਂ

ਅਦਾਲਤ ਨੇ ਨਿਰਮਾਤਾ ਨੀਰਜ ਪਾਂਡੇ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਸੈਂਸਰ ਬੋਰਡ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਨਿਰਮਾਤਾ ਨੂੰ ਇਹ ਹਲਫ਼ਨਾਮਾ ਦੇਣ ਲਈ ਕਿਹਾ ਗਿਆ ਹੈ ਕਿ ਫ਼ਿਲਮ ਕਿਸੇ ਵੀ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਏਗੀ। ਮਾਮਲੇ ਦੀ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ।

ਸਿਤਾਰਿਆਂ ਦੀ ਫੌਜ: ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਮਨੋਜ ਬਾਜਪਾਈ ਮੁੱਖ ਭੂਮਿਕਾ ਵਿੱਚ ਹਨ ਅਤੇ ਉਨ੍ਹਾਂ ਦੇ ਨਾਲ ਨੁਸਰਤ ਭਰੂਚਾ, ਦਿਵਿਆ ਦੱਤਾ, ਸਾਕਿਬ ਸਲੀਮ ਅਤੇ ਅਕਸ਼ੇ ਓਬਰਾਏ ਵਰਗੇ ਕਲਾਕਾਰ ਨਜ਼ਰ ਆਉਣਗੇ।

ਇਹ ਵੀ ਪੜ੍ਹੋ: ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਗਾਇਕ, 'ਸਾਈਨ' ਕਰ ਭੇਜ'ਤੀ 'ਐਡਵਾਂਸ ਪੇਮੈਂਟ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News