ਸਾਬਕਾ ਅਫਸਰ ਨਿਯੁਕਤੀ ਮਾਮਲਾ, SC ਨੇ ਖਾਰਿਜ ਕੀਤੀ ਪਟੀਸ਼ਨ

Tuesday, May 21, 2019 - 12:50 PM (IST)

ਸਾਬਕਾ ਅਫਸਰ ਨਿਯੁਕਤੀ ਮਾਮਲਾ, SC ਨੇ ਖਾਰਿਜ ਕੀਤੀ ਪਟੀਸ਼ਨ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਪੱਛਮੀ ਬੰਗਾਲ 'ਚ 2 ਰਿਟਾਇਰਡ ਅਫਸਰਾਂ ਦੀ ਨਿਯੁਕਤੀ ਨੂੰ ਲੈ ਕੇ ਦਾਇਰ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਪਟੀਸ਼ਨ ਕਰਤਾ ਨੇ ਸਾਬਕਾ ਨੌਕਰਸ਼ਾਹਾਂ ਦੇ ਵਿਸ਼ੇਸ਼ ਜਾਂਚ ਅਧਿਕਾਰੀ ਅਤੇ ਕੇਂਦਰੀ ਪੁਲਸ ਸੁਪਰਵਾਈਜ਼ਰ ਲਈ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕੇ। ਪਟੀਸ਼ਨ ਕਰਤਾ ਨੇ ਲੋਕ ਸਭਾ ਚੋਣਾਂ 'ਚ ਇਨ੍ਹਾਂ ਦੋ ਰਿਟਾਇਰਡ ਅਫਸਰਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਤਾਂ ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਹੈ ਕਿ ਹੁਣ ਚੋਣਾਂ ਖਤਮ ਹੋ ਚੁੱਕੀਆਂ ਹਨ ਅਤੇ ਪਟੀਸ਼ਨ ਕਰਤਾ ਇਸ ਮਾਮਲੇ 'ਚ ਕੋਲਕਾਤਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਅ ਸਕਦਾ ਹੈ।

PunjabKesari

ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਐੱਮ. ਆਰ. ਸ਼ਾਹ ਦੀ ਬੈਂਚ ਨੇ ਇਸ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚੋਣਾਂ ਪਹਿਲਾਂ ਹੀ ਖਤਮ ਹੋ ਚੁੱਕੀਆਂ ਹਨ। ਇਸ ਲਈ ਇਸ ਪਟੀਸ਼ਨ 'ਤੇ ਵਿਚਾਰ ਕਰਨ ਦਾ ਕੋਈ ਮਤਲਬ ਨਹੀਂ ਹੈ। ਬੈਂਚ ਨੇ ਇਸ ਦੇ ਨਾਲ ਹੀ ਪਟੀਸ਼ਨ ਕਰਤਾ ਰਾਮੂ ਮੰਡੀ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ 'ਚ ਕੋਲਕਾਤਾ ਹਾਈ ਕੋਰਟ ਕੋਲ ਜਾ ਸਕਦਾ ਹੈ।  ਦੱਸ ਦੇਈਏ ਕਿ ਰਾਮੂ ਮੰਡੀ ਪੱਛਮੀ ਬੰਗਾਲ ਦੀ ਬੈਰਕਪੁਰ ਲੋਕ ਸਭਾ ਸੀਟ ਤੋਂ ਸੁੰਤਤਰ ਉਮੀਦਵਾਰ ਹੈ।


author

Iqbalkaur

Content Editor

Related News