ਸੁਪਰੀਮ ਕੋਰਟ ਨੇ 69 ਹਜ਼ਾਰ ਅਹੁਦਿਆਂ ''ਤੇ ਟੀਚਰਾਂ ਦੀ ਭਰਤੀ ਦੀ UP ਸਰਕਾਰ ਨੂੰ ਦਿੱਤੀ ਆਗਿਆ

Wednesday, Nov 18, 2020 - 01:14 PM (IST)

ਸੁਪਰੀਮ ਕੋਰਟ ਨੇ 69 ਹਜ਼ਾਰ ਅਹੁਦਿਆਂ ''ਤੇ ਟੀਚਰਾਂ ਦੀ ਭਰਤੀ ਦੀ UP ਸਰਕਾਰ ਨੂੰ ਦਿੱਤੀ ਆਗਿਆ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮਈ ਵਿਚ ਐਲਾਨੇ ਨਤੀਜਿਆਂ ਦੇ ਆਧਾਰ 'ਤੇ ਸਹਾਇਕ ਬੇਸਿਕ ਅਧਿਆਪਕਾਂ ਦੇ 69,000 ਅਹੁਦਿਆਂ 'ਤੇ ਭਰਤੀ ਕਰਨ ਦੀ ਬੁੱਧਵਾਰ ਯਾਨੀ ਕਿ ਅੱਜ ਆਗਿਆ ਦੇ ਦਿੱਤੀ ਹੈ। ਜਸਟਿਸ ਯੂ. ਯੂ. ਲਲਿਤ ਦੀ ਅਗਵਾਈ ਵਾਲੀ ਬੈਂਚ ਨੇ ਸਹਾਇਕ ਬੇਸਿਕ ਅਧਿਆਪਕਾਂ ਦੀ ਚੋਣ ਲਈ ਕੱਟ ਆਫ਼ ਅੰਕ ਬਰਕਰਾਰ ਰੱਖਣ ਦੇ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ 'ਉੱਤਰ ਪ੍ਰਦੇਸ਼ ਪ੍ਰਾਇਮਰੀ ਸਿੱਖਿਆ ਮਿੱਤਰ ਸੰਘ' ਦੀ ਪਟੀਸ਼ਨ ਸਮੇਤ ਹੋਰ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ।

ਸੁਪਰੀਮ ਕੋਰਟ ਨੇ ਕਿਹਾ ਕਿ ਸੂਬੇ ਨੂੰ ਉੱਤਰ ਪ੍ਰਦੇਸ਼ ਵਿਚ ਸਿੱਖਿਆ ਮਿੱਤਰ ਅਧਿਆਪਕਾ ਨੂੰ ਸਹਾਇਕ ਬੇਸਿਕ ਅਧਿਆਪਕਾਂ ਦੇ ਤੌਰ 'ਤੇ ਚੋਣ ਲਈ ਮੁੜ ਤੋਂ ਮੁਕਾਬਲੇ ਵਿਚ ਹਿੱਸਾ ਲੈਣ ਦਾ ਇਕ ਹੋਰ ਮੌਕਾ ਦੇਣ ਦੀ ਆਗਿਆ ਹੋਵੇਗੀ। ਸੰਘ ਨੇ ਉੱਤਰ ਪ੍ਰਦੇਸ਼ ਸਰਕਾਰ ਦੇ 7 ਜਨਵਰੀ 2019 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਇਸ ਹੁਕਮ 'ਚ ਕਿਹਾ ਗਿਆ ਸੀ ਕਿ ਸਹਾਇਕ ਅਧਿਆਪਕ ਭਰਤੀ ਪ੍ਰੀਖਿਆ 2019 ਨੂੰ ਪਾਸ ਕਰਨ ਲਈ ਆਮ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ 65 ਅੰਕ ਅਤੇ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਲਈ 60 ਅੰਕ ਹਾਸਲ ਕਰਨੇ ਹੋਣਗੇ।


author

Tanu

Content Editor

Related News