ਚੋਣਾਵੀ ਬਾਂਡ ''ਤੇ SC ਦਾ ਫ਼ੈਸਲੇ ਦਾ ਸਵਾਗਤ, ਵੋਟ ਦੀ ਤਾਕਤ ਹੋਰ ਮਜ਼ਬੂਤ ਹੋਵੇਗੀ: ਕਾਂਗਰਸ

Thursday, Feb 15, 2024 - 12:30 PM (IST)

ਚੋਣਾਵੀ ਬਾਂਡ ''ਤੇ SC ਦਾ ਫ਼ੈਸਲੇ ਦਾ ਸਵਾਗਤ, ਵੋਟ ਦੀ ਤਾਕਤ ਹੋਰ ਮਜ਼ਬੂਤ ਹੋਵੇਗੀ: ਕਾਂਗਰਸ

ਨਵੀਂ ਦਿੱਲੀ- ਕਾਂਗਰਸ ਨੇ ਚੋਣਾਵੀ ਬਾਂਡ ਯੋਜਨਾ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਇਹ ਫ਼ੈਸਲਾ ਨੋਟ ਦੇ ਮੁਕਾਬਲੇ ਵੋਟ ਦੀ ਤਾਕਤ ਨੂੰ ਹੋਰ ਮਜ਼ਬੂਤ ਕਰੇਗਾ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਉਮੀਦ ਵੀ ਜਤਾਈ ਕਿ ਸੁਪਰੀਮ ਕੋਰਟ ਇਸ ਗੱਲ 'ਤੇ ਧਿਆਨ ਦੇਵੇਗਾ ਕਿ ਚੋਣ ਕਮਿਸ਼ਨ 'ਵੋਟਰ ਵੈਰੀਫਾਈਬਲ ਪੇਪਰ ਆਡਿਟ ਟਰੇਲ' (ਵੀ.ਵੀ.ਪੀ.ਏ.ਟੀ.) ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਨੂੰ ਮਿਲਣ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਚੋਣਾਵੀ ਬਾਂਡ ਯੋਜਨਾ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ ਅਤੇ ਆਜ਼ਾਦੀ ਦੇ ਪ੍ਰਗਟਾਵੇ ਦਾ ਉਲੰਘਣ ਕਰਾਰ ਦਿੱਤਾ ਹੈ। 

ਇਹ ਵੀ ਪੜ੍ਹੋ- ਸੁਪਰੀਮ ਕੋਰਟ ਵਲੋਂ ਸਰਕਾਰ ਨੂੰ ਵੱਡਾ ਝਟਕਾ, ਇਲੈਕਟੋਰਲ ਬਾਂਡ ਸਕੀਮ 'ਤੇ ਲੱਗੀ ਰੋਕ

ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਦੀ ਬਹੁ-ਪ੍ਰਚਾਰਿਤ ਚੋਣਾਵੀ ਬਾਂਡ ਯੋਜਨਾ ਨੂੰ ਸੰਸਦ ਵਲੋਂ ਪਾਸ ਕਾਨੂੰਨਾਂ ਨਾਲ ਭਾਰਤ ਦੇ ਸੰਵਿਧਾਨ ਦਾ ਵੀ ਉਲੰਘਣ ਮੰਨਿਆ ਹੈ। ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਫ਼ੈਸਲਾ ਬੇਹੱਦ ਸਵਾਗਤ ਯੋਗ ਹੈ ਅਤੇ ਇਹ ਨੋਟ 'ਤੇ ਵੋਟ ਦੀ ਸ਼ਕਤੀ ਨੂੰ ਮਜ਼ਬੂਤ ਕਰੇਗਾ। 

ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਕਿਸਾਨ ਆਗੂ ਪੰਧੇਰ ਬੋਲੇ- ਅਸੀਂ ਦੇਸ਼ ਦਾ ਹਿੱਸਾ ਹਾਂ, ਸਾਨੂੰ ਦੁਸ਼ਮਣ ਨਾ ਸਮਝੇ ਮੋਦੀ ਸਰਕਾਰ

ਰਮੇਸ਼ ਨੇ ਕਿਹਾ ਕਿ ਸਾਨੂੰ ਇਹ ਵੀ ਉਮੀਦ ਹੈ ਕਿ ਸੁਪਰੀਮ ਕੋਰਟ ਇਸ ਗੱਲ ਦਾ ਵੀ ਨੋਟਿਸ ਲਵੇਗੀ ਕਿ ਚੋਣ ਕਮਿਸ਼ਨ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ.) ਦੇ ਮੁੱਦੇ 'ਤੇ ਸਿਆਸੀ ਪਾਰਟੀਆਂ ਨੂੰ ਮਿਲਣ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ। ਜੇਕਰ ਵੋਟਿੰਗ ਪ੍ਰਕਿਰਿਆ 'ਚ ਸਭ ਕੁਝ ਪਾਰਦਰਸ਼ੀ ਹੈ ਤਾਂ ਫਿਰ ਇੰਨੀ ਜ਼ਿੱਦ ਕਿਉਂ?" ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 'ਐਕਸ' 'ਤੇ ਪੋਸਟ ਕੀਤਾ, "ਚੋਣ ਬਾਂਡ ਨੂੰ ਗੈਰ-ਸੰਵਿਧਾਨਕ ਰੱਖਣ ਵਾਲੇ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਕ ਅਤੇ ਸਵਾਗਤਯੋਗ ਹੈ।"

ਇਹ ਵੀ ਪੜ੍ਹੋ- ਕਿਸਾਨਾਂ ਨੇ ਲਾਇਆ ਜੁਗਾੜ; ਬਾਰਡਰ 'ਤੇ ਲਾ ਦਿੱਤਾ ਪੱਖਾ, ਪੁਲਸ ਵੱਲ ਭੇਜ ਰਹੇ ਹੰਝੂ ਗੈਸ ਦਾ ਧੂੰਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News