ਸਾਵਣ ਦੇ ਮਹੀਨੇ ਇਸ ਪ੍ਰਾਚੀਨ ਮੰਦਰ 'ਚ ਜਾਣ ਵਾਲੇ ਸ਼ਰਧਾਲੂ ਸਾਵਧਾਨ, ਡਰੈੱਸ ਕੋਡ ਹੋਇਆ ਲਾਗੂ

Saturday, Jul 18, 2026 - 07:35 AM (IST)

ਸਾਵਣ ਦੇ ਮਹੀਨੇ ਇਸ ਪ੍ਰਾਚੀਨ ਮੰਦਰ 'ਚ ਜਾਣ ਵਾਲੇ ਸ਼ਰਧਾਲੂ ਸਾਵਧਾਨ, ਡਰੈੱਸ ਕੋਡ ਹੋਇਆ ਲਾਗੂ

ਪ੍ਰਯਾਗਰਾਜ (ਏਜੰਸੀ) - ਸਾਵਣ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਪ੍ਰਯਾਗਰਾਜ ਦੇ ਪ੍ਰਾਚੀਨ ਸ੍ਰੀ ਮਨਕਾਮੇਸ਼ਵਰ ਮੰਦਰ ਵਿਚ ਸਾਵਣ ਤੋਂ ਪਹਿਲਾਂ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਮੰਦਰ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਅਨੁਸਾਰ ਹੁਣ ਗਰਭਗ੍ਰਹਿ ਵਿਚ ਪੂਜਾ-ਅਰਚਨਾ ਅਤੇ ਜਲਾਭਿਸ਼ੇਕ ਲਈ ਸਿਰਫ ਭਾਰਤੀ ਰਵਾਇਤੀ ਪਹਿਰਾਵੇ ਵਿਚ ਹੀ ਪ੍ਰਵੇਸ਼ ਮਿਲੇਗਾ। ਮੰਦਰ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੀਨਸ, ਟੀ-ਸ਼ਰਟ, ਰਿਪਡ ਜੀਨਸ ਅਤੇ ਹਾਫ਼ ਪੈਂਟ ਪਹਿਨ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਗਰਭਗ੍ਰਹਿ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

ਪੜ੍ਹੋ ਇਹ ਵੀ - ਜੇਲ੍ਹ ਤੋਂ ਜ਼ਮਾਨਤ 'ਤੇ ਆਏ ਬੰਦੇ ਨੇ ਕਰ 'ਤਾ ਕਾਂਡ: ਘਰਵਾਲੀ ਤੇ 2 ਪੁੱਤਾਂ ਸਣੇ ਮਾਰ 'ਤੇ 6 ਲੋਕ

ਇਸ ਦੌਰਾਨ ਮਰਦਾਂ ਲਈ ਰੁਦਰਾਭਿਸ਼ੇਕ ਅਤੇ ਵਿਸ਼ੇਸ਼ ਪੂਜਾ ਦੌਰਾਨ ਧੋਤੀ-ਕੁੜਤਾ ਅਤੇ ਔਰਤਾਂ ਲਈ ਸਾੜ੍ਹੀ ਜਾਂ ਸਲਵਾਰ-ਸੂਟ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਮੰਦਰ ਪ੍ਰਸ਼ਾਸਨ ਅਨੁਸਾਰ ਇਸ ਵਿਵਸਥਾ ਦਾ ਮਕਸਦ ਮੰਦਰ ਦੀ ਗਰਿਮਾ, ਧਾਰਮਿਕ ਮਰਿਆਦਾ ਅਤੇ ਭਾਰਤੀ ਸੱਭਿਆਚਾਰਕ ਰਵਾਇਤਾਂ ਦੀ ਰਾਖੀ ਕਰਨਾ ਹੈ। ਸਾਵਣ ਵਿਚ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਪਹਿਲਾਂ ਹੀ ਨਵੇਂ ਨਿਯਮਾਂ ਦੀ ਜਾਣਕਾਰੀ ਜਾਰੀ ਕਰ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਰੁਦਰਾਭਿਸ਼ੇਕ ਕਰਨ ਵਾਲੇ ਮਰਦ ਸ਼ਰਧਾਲੂਆਂ ਨੂੰ ਮੰਦਰ ਪ੍ਰਸ਼ਾਸਨ ਵੱਲੋਂ ਮੁਫ਼ਤ ਧੋਤੀ ਮੁਹੱਈਆ ਕਰਵਾਈ ਜਾਵੇਗੀ, ਜਿਸ ਨੂੰ ਪੂਜਾ ਤੋਂ ਬਾਅਦ ਵਾਪਸ ਕਰਨਾ ਹੋਵੇਗਾ।

ਪੜ੍ਹੋ ਇਹ ਵੀ - 3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ ਦੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News