ਸੱਤਿਆਪਾਲ ਮਲਿਕ ਬੋਲੇ- ਰਾਜਨਾਥ ਸਿੰਘ ਪ੍ਰਧਾਨ ਮੰਤਰੀ ਅਹੁਦੇ ਦੇ ''ਸੀਰੀਅਸ ਉਮੀਦਵਾਰ''

Tuesday, Apr 25, 2023 - 04:47 PM (IST)

ਜੈਪੁਰ- ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ 'ਸੀਰੀਅਸ ਉਮੀਦਵਾਰ' ਦੱਸਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸਮਤ 'ਚ ਹੋਇਆ ਤਾਂ ਉਹ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ। ਮਲਿਕ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ 2024 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਖੜ੍ਹਾ ਕਰਦੀ ਹੈ ਤਾਂ ਮੋਦੀ ਕਿਤੇ ਨਹੀਂ ਹੋਣਗੇ ਕਿਉਂਕਿ ਲੋਕ ਜਿੱਤ ਅਤੇ ਹਾਰ ਦਾ ਫ਼ੈਸਲਾ ਕਰਦੇ ਹਨ। ਵਿਰੋਧੀ ਧਿਰ ਨੂੰ ਸਿਰਫ ਇੰਨਾ ਕਰਨਾ ਹੈ ਕਿ ਇਕ ਉਮੀਦਵਾਰ ਦੇ ਮੁਕਾਬਲੇ ਦੂਜਾ ਉਮੀਦਵਾਰ ਖੜ੍ਹਾ ਕਰ ਦਿਓ, ਮੋਦੀ ਜੀ ਕਿਤੇ ਨਹੀਂ ਹੋਣਗੇ, ਉਸ ਵਿਚ ਹਾਰ ਜਾਣਗੇ।

ਮਲਿਕ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਮੁੱਦਾ ਇਸ ਮੰਦਭਾਗੀ ਘਟਨਾ ਵਾਲੇ ਦਿਨ ਵੀ ਚੁੱਕਿਆ ਸੀ ਅਤੇ ਬਾਅਦ 'ਚ ਵੀ ਚੁੱਕਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਿਸਾਨਾਂ ਦਾ ਮੁੱਦਾ ਵੀ ਉਨ੍ਹਾਂ ਨੇ ਸਮੇਂ-ਸਮੇਂ 'ਤੇ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਮਲਿਕ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਪੁਲਵਾਮਾ ਹਮਲੇ ਬਾਰੇ ਕਿਹਾ ਸੀ ਕਿ ਇਹ ਕੇਂਦਰ ਸਰਕਾਰ ਦੀ ਨਾਕਾਮੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਦੇ ਇਸ ਬਿਆਨ 'ਤੇ ਸਵਾਲ ਕੀਤਾ ਕਿ ਮਲਿਕ ਜਦੋਂ ਰਾਜਪਾਲ ਸਨ ਤਾਂ ਉਨ੍ਹਾਂ ਨੇ ਕੁਝ ਕਿਉਂ ਨਹੀਂ ਕਿਹਾ।

ਸੀਕਰ ਦੇ ਦੌਰੇ 'ਤੇ ਆਏ ਮਲਿਕ ਨੇ ਕਿਹਾ ਕਿ ਮੈਂ ਉਦੋਂ ਵੀ ਪੁਲਵਾਮਾ ਮੁੱਦਾ ਉਠਾਇਆ ਸੀ। ਉਸੇ ਦਿਨ, ਅਗਲੇ ਦਿਨ ਅਤੇ ਫਿਰ ਬਾਅਦ ਵਿਚ ਵੀ ਕਈ ਵਾਰ ਚੁੱਕਿਆ ਸੀ। ਮੈਂ ਰਾਜਪਾਲ ਹੁੰਦਿਆਂ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ ਸੀ।ਮਲਿਕ ਨੇ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਜਦੋਂ ਮੈਂ ਅਹੁਦਾ ਛੱਡਿਆ ਤਾਂ ਮੈਂ ਇਹ ਮੁੱਦਾ ਚੁੱਕਿਆ। ਦੱਸਣਯੋਗ ਹੈ ਕਿ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਵਿਖੇ 14 ਫਰਵਰੀ 2019 ਨੂੰ ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਭਾਰਤੀ ਸੁਰੱਖਿਆ ਕਾਮਿਆਂ ਨੂੰ ਲੈ ਕੇ ਜਾ ਰਹੇ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ਵਿਚ 40 ਭਾਰਤੀ ਸੁਰੱਖਿਆ ਕਰਮੀਆਂ ਸ਼ਹੀਦ ਹੋ ਗਏ ਸਨ।


Tanu

Content Editor

Related News