J-K ਵਿਧਾਨ ਸਭਾ ਭੰਗ ਹੋਣ ਬਾਰੇ ਸੱਤਿਆ ਪਾਲ ਮਲਿਕ ਦਾ ਵੱਡਾ ਖੁਲਾਸਾ

Tuesday, Nov 27, 2018 - 02:04 PM (IST)

J-K ਵਿਧਾਨ ਸਭਾ ਭੰਗ ਹੋਣ ਬਾਰੇ ਸੱਤਿਆ ਪਾਲ ਮਲਿਕ ਦਾ ਵੱਡਾ ਖੁਲਾਸਾ

ਸ੍ਰੀਨਗਰ— ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕਰਨ ਤੋਂ ਬਾਅਦ ਰਾਜਪਾਲ ਸੱਤਿਆ ਪਾਲ ਮਲਿਕ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਸਾਫ ਕਿਹਾ ਹੈ ਕਿ ਉਨ੍ਹਾਂ 'ਤੇ ਦਿੱਲੀ ਦਾ ਦਬਾਅ ਸੀ, ਜਿਸ ਕਾਰਨ ਸੂਬੇ 'ਚ ਸੱਜਾਦ ਲੋਨ ਦੀ ਸਰਕਾਰ ਬਣਾਉਣੀ ਪੈ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਕੇਂਦਰ ਦੀ ਗੱਲ ਮੰਨਦਾ ਤਾਂ ਲੋਨ ਦੀ ਸਰਕਾਰ ਬਣਾਉਣੀ ਪੈਂਦੀ ਤੇ ਮੈਂ ਬੇਇਮਾਨ ਅਖਵਾਉਂਦਾ। ਇਸ ਲਈ ਮੈਨੂੰ ਵਿਧਾਨ ਸਭਾ ਭੰਗ ਕਰਨ ਵਰਗਾ ਕਦਮ ਚੁੱਕਣਾ ਪਿਆ। ਰਾਜਪਾਲ ਮਲਿਕ ਨੇ ਕਿਹਾ ਕਿ ਜੇਕਰ ਮੈਂ ਦਿੱਲੀ ਮੁਤਾਬਕ ਕੰਮ ਕਰਦਾ ਤਾਂ ਇਤਿਹਾਸ 'ਚ ਇਕ ਬੇਇਮਾਨ ਆਦਮੀ ਦੇ ਤੌਰ 'ਤੇ ਜਾਣਿਆ ਜਾਂਦਾ ਪਰ ਮੈਂ ਸੰਤੁਸ਼ਟ ਹਾਂ।
ਉਥੇ ਹੀ ਇਹ ਵੱਡਾ ਖੁਲਾਸਾ ਕਰਨ ਤੋਂ ਬਾਅਦ ਸੱਤਿਆ ਪਾਲ ਮਲਿਕ ਆਪਣੇ ਬਿਆਨ ਤੋਂ ਪਲਟ ਗਏ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਦਿੱਲੀ ਤੋਂ ਕੋਈ ਦਬਾਅ ਨਹੀਂ ਸੀ। ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ 'ਚ 19 ਜੂਨ ਨੂੰ ਭਾਜਪਾ ਨੇ ਮਹਿਬੂਬਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। ਜਿਸ ਤੋਂ ਬਾਅਦ ਸੂਬੇ 'ਚ 20 ਜੂਨ ਨੂੰ ਸੂਬੇ 'ਚ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਸੀ। ਉਥੇ ਹੀ ਸੱਜ਼ਾਦ ਲੋਨ ਨੇ ਵੀ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਗੱਲ ਕਹੀ ਸੀ।                      


author

Inder Prajapati

Content Editor

Related News