ਸੈਟੇਲਾਈਟ ਫੋਨ ਦੀ ਮਦਦ ਨਾਲ ਹਿਮਾਲਿਆ ਖੇਤਰ ''ਚ ਸੈਲਾਨੀਆਂ ਨੂੰ ਤੁਰੰਤ ਮਿਲੇਗੀ ਮੈਡੀਕਲ ਸਹੂਲਤ

02/16/2020 1:06:48 PM

ਨਵੀਂ ਦਿੱਲੀ— ਹਿਮਾਲਿਆ ਖੇਤਰ 'ਚ ਸੈਲਾਨੀਆਂ, ਪਰਬਤਰੋਹੀਆਂ ਅਤੇ ਤੀਰਥਯਾਤਰੀਆਂ ਨੂੰ ਤੁਰੰਤ ਐਮਰਜੈਂਸੀ ਮੈਡੀਕਲ ਸਹੂਲਤ ਪਹੁੰਚਾਉਣ ਲਈ ਸੈਟੇਲਾਈਟ ਆਧਾਰਤ ਸੈਟੇਲਾਈਟ ਫੋਨ ਸੇਵਾ ਦੀ ਮਦਦ ਲਈ ਜਾਵੇਗੀ। ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਹਿਮਾਲਿਆ ਖੇਤਰ 'ਚ ਵਧ ਉੱਚਾਈ ਵਾਲੇ ਇਲਾਕੇ 'ਚ ਐਮਰਜੈਂਸੀ ਮੈਡੀਕਲ ਸੇਵਾ ਮੁਹੱਈਆ ਕਰਵਾਉਣ ਵਾਲੀ ਏਜੰਸੀ 'ਸਿਕਸ ਸਿਗਮਾ ਹਾਈ ਅਲਟੀਟਿਊਡ ਮੈਡੀਕਲ ਸਰਵਿਸ' ਦੇ ਮੈਡੀਕਲ ਦਲਾਂ ਨੂੰ ਵਿਸ਼ੇਸ਼ ਸੈਟੇਲਾਈਟ ਫੋਨ ਮੁਹੱਈਆ ਕਰਵਾਏ ਹਨ। ਇਸ ਦੀ ਮਦਦ ਨਾਲ ਪਰਬਤਰੋਹੀਆਂ, ਕੇਦਾਰਨਾਥ ਸਮੇਤ ਹੋਰ ਤੀਰਥ ਸਥਾਨਾਂ ਦੀ ਯਾਤਰਾ ਕਰਨ ਵਾਲਿਆਂ ਅਤੇ ਸੈਲਾਨੀਆਂ ਨੂੰ ਮੁਸੀਬਤ ਦੇ ਸਮੇਂ ਇਨ੍ਹਾਂ ਪਹੁੰਚ ਤੋਂ ਬਾਹਰ ਇਲਾਕਿਆਂ 'ਚ ਸਥਿਤ ਮੈਡੀਕਲ ਕੈਂਪ ਨਾਲ ਤੁਰੰਤ ਸੰਪਰਕ ਸਥਾਪਤ ਹੋ ਸਕੇਗਾ। 

ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਪ੍ਰਦੀਪ ਭਾਰਦਵਾਜ ਨੇ ਦੱਸਿਆ ਕਿ ਉੱਚੇ ਪਹਾੜੀ ਇਲਾਕਿਆਂ 'ਚ ਸਵਸਥ ਸੇਵਾ ਨੂੰ ਸੈਟੇਲਾਈਟ ਆਧਾਰਤ ਆਧੁਨਿਕ ਸੰਚਾਰ ਸਹੂਲਤ ਨਾਲ ਜੋੜਨ ਤੋਂ ਬਾਅਦ ਹੁਣ ਹੋਰ ਵਧ ਕਾਰਗਰ ਬਣਾਇਆ ਜਾ ਸਕੇਗਾ। ਡਾ. ਭਾਰਦਵਾਜ ਨੇ ਕਿਹਾ ਕਿ ਹੁਣ ਮੈਡੀਕਲ ਦਲ ਦੇ ਮੈਂਬਰਾਂ ਦਰਮਿਆਨ ਬਿਹਤਰ ਤਾਲਮੇਲ ਕਾਇਮ ਹੋ ਸਕੇਗਾ, ਜਿਸ ਨਾਲ ਮੈਡੀਕਲ ਮਦਦ ਜਲਦ ਮੁਹੱਈਆ ਕਰਵਾਈ ਜਾ ਸਕੇਗੀ। ਦੱਸਣਯੋਗ ਹੈ ਕਿ ਇਸ ਸੇਵਾ ਨੂੰ ਕੇਦਾਰਨਾਥ, ਮੈਡਮਹੇਸ਼ਵਰ ਧਾਮ, ਤੁੰਗਨਾਥ ਧਾਮ ਅਤੇ ਹੇਮਕੁੰਡ ਸਾਹਿਬ ਨਾਲ ਜੋੜਿਆ ਗਿਆ ਹੈ। ਹਾਲੇ ਤੱਕ ਸੰਚਾਰ ਸੇਵਾ ਨਾਲ ਕੇਦਾਰਨਾਥ ਧਾਮ ਨੂੰ ਹੀ ਜੋੜਿਆ ਗਿਆ ਸੀ। ਵੱਖ-ਵੱਖ ਨਾਗਰਿਕ ਸੇਵਾਵਾਂ ਨੂੰ ਸੈਟੇਲਾਈਟ ਫੋਨ ਨਾਲ ਜੋੜਨ ਦੇ ਪਹਿਲੇ ਪੜਾਅ 'ਚ ਪੁਲਸ, ਰੇਲ ਅਤੇ ਆਫ਼ਤ ਪ੍ਰਬੰਧਨ ਨੂੰ ਸ਼ਾਮਲ ਕੀਤਾ ਗਿਆ ਸੀ।


DIsha

Content Editor

Related News