ਗੁਜਰਾਤ ਪੰਚਾਇਤ ਚੋਣਾਂ : ਪਰਿਵਾਰ ਦੇ ਲੋਕਾਂ ਨੇ ਵੀ ਨਹੀਂ ਦਿੱਤਾ ਵੋਟ, ਨਤੀਜੇ ਆਉਣ ’ਤੇ ਰੌਣ ਲੱਗਾ ਸਰਪੰਚ ਉਮੀਦਵਾਰ

Wednesday, Dec 22, 2021 - 11:13 AM (IST)

ਗੁਜਰਾਤ ਪੰਚਾਇਤ ਚੋਣਾਂ : ਪਰਿਵਾਰ ਦੇ ਲੋਕਾਂ ਨੇ ਵੀ ਨਹੀਂ ਦਿੱਤਾ ਵੋਟ, ਨਤੀਜੇ ਆਉਣ ’ਤੇ ਰੌਣ ਲੱਗਾ ਸਰਪੰਚ ਉਮੀਦਵਾਰ

ਨੈਸ਼ਨਲ ਡੈਸਕ- ਗੁਜਰਾਤ ਚੋਣ ਕਮਿਸ਼ਨ ਮੰਗਲਵਾਰ ਰਾਤ ਤੱਕ ਸੂਬੇ ਦੀਆਂ 8,686 ਗ੍ਰਾਮ ਪੰਚਾਇਤਾਂ ’ਚੋਂ 6,481 ਦੀਆਂ ਚੋਣਾਂ ਦੇ ਨਤੀਜੇ ਐਲਾਨ ਕਰ ਚੁਕਿਆ ਹੈ। ਹਾਲਾਂਕਿ ਸੂਬੇ ਦੇ ਚੋਣ ਬਾਡੀ ਨੇ ਕਿਹਾ ਕਿ 2,205 ਸੀਟਾਂ ’ਤੇ ਵੋਟਾਂ ਦੀ ਗਿਣਤੀ ਹਾਲੇ ਪੂਰੀ ਨਹੀਂ ਹੋਈ ਹੈ। ਉੱਥੇ ਹੀ ਇਸ ਦੌਰਾਨ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਦੇ ਵਾਪੀ ਜ਼ਿਲ੍ਹੇ ’ਚ ਚੋਣ ਲੜਨ ਵਾਲੇ ਸੰਤੋਸ਼ਭਾਈ ਦੀ ਹਾਰ ਪੂਰੇ ਇਲਾਕੇ ’ਚ ਚਰਚਾ ’ਚ ਹੈ। ਦਰਅਸਲ ਸੰਤੋਸ਼ ਨੇ ਸਰਪੰਚ ਦੀਆਂ ਚੋਣਾਂ ’ਚ ਆਪਣੀ ਨਾਮਜ਼ਦਗੀ ਭਰੀ ਸੀ। ਸੰਤੋਸ਼ ਨੂੰ ਪੂਰੀ ਉਮੀਦ ਸੀ ਕਿ ਪਰਿਵਾਰ ਵਾਲਿਆਂ ਸਮੇਤ ਪਿੰਡ ਦੇ ਹੋਰ ਲੋਕ ਉਸ ਨੂੰ ਹੀ ਵੋਟ ਪਾਉਣਗੇ ਪਰ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ : ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੀਤੀ PM ਮੋਦੀ ਦੀ ਤਾਰੀਫ਼, ਨਿਸ਼ਾਨੇ 'ਤੇ ਕਾਂਗਰਸ

ਮੰਗਲਵਾਰ ਨੂੰ ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਪਰਿਵਾਰ ਦੇ 12 ਮੈਂਬਰਾਂ ’ਚੋਂ ਸਿਰਫ਼ ਇਕ ਹੀ ਵੋਟ ਮਿਲੀ, ਉਹ ਇਕ ਵੋਟ ਵੀ ਖ਼ੁਦ ਉਸੇ ਦਾ ਸੀ। ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਸੰਤੋਸ਼ ਇੰਨਾ ਭਾਵੁਕ ਹੋ ਗਿਆ ਕਿ ਕਾਊਂਟਿੰਗ ਸੈਂਟਰ ’ਚ ਵੀ ਰੌਣ ਲੱਗ ਗਿਆ। ਸੰਤੋਸ਼ ਨੇ ਕਿਹਾ ਕਿ ਮੇਰੇ ਪਰਿਵਾਰ ਨੇ ਵੀ ਮੈਨੂੰ ਵੋਟ ਨਹੀਂ ਦਿੱਤਾ। ਦੱਸਣਯੋਗ ਹੈ ਕਿ ਗੁਜਰਾਤ ’ਚ ਕੁੱਲ 8686 ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਣਾ ਹੈ। ਉੱਥੇ ਹੀ ਸਾਰੇ ਪਿੰਡਾਂ ’ਚ ਬੈਲੇਟ ਪੇਪਰ ਨਾਲ ਹੀ ਵੋਟਿੰਗ ਹੋਈ ਸੀ। ਵੋਟਿੰਗ ਦਾ ਫੀਸਦੀ 77 ਰਿਹਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News