ਦੂਰਸੰਚਾਰ ਵਿਭਾਗ 'ਚ ਸਰਕਾਰੀ ਨੌਕਰੀ ਦਾ ਸੁਫ਼ਨਾ ਹੋਵੇਗਾ ਪੂਰਾ, ਅੱਜ ਹੀ ਕਰੋ ਅਪਲਾਈ
Thursday, May 23, 2024 - 12:03 PM (IST)
ਨਵੀਂ ਦਿੱਲੀ- ਦੂਰਸੰਚਾਰ ਵਿਭਾਗ 'ਚ ਕੰਮ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਦਾ ਸੁਫ਼ਨਾ ਪੂਰਾ ਹੋਵੇਗਾ। ਇਸ ਲਈ ਦੂਰਸੰਚਾਰ ਵਿਭਾਗ ਨੇ ਅਸਿਸਟੈਂਟ ਡਾਇਰੈਕਟਰ (AD) ਅਤੇ ਜੂਨੀਅਰ ਟੈਲੀਕਾਮ ਅਫਸਰ (JTO) ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਬਾਰੇ ਸੋਚ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ dot.gov.in ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰ 03 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।
ਉਮਰ ਹੱਦ
ਦੂਰਸੰਚਾਰ ਵਿਭਾਗ ਦੀ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 64 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਤਦ ਹੀ ਉਹ ਅਪਲਾਈ ਕਰਨ ਦੇ ਯੋਗ ਮੰਨੇ ਜਾਣਗੇ।
ਕੌਣ ਕਰ ਸਕਦਾ ਹੈ ਅਪਲਾਈ
ਸਾਰੇ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿਚ ਦਿੱਤੀ ਯੋਗਤਾ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਨੋਟੀਫਿਕੇਸ਼ਨ ਵਿਚ ਦਿੱਤੀ ਗਈ ਸੰਬੰਧਿਤ ਯੋਗਤਾ ਨਹੀਂ ਹੈ, ਤਾਂ ਤੁਸੀਂ ਅਰਜ਼ੀ ਫਾਰਮ ਨਹੀਂ ਭਰ ਸਕਦੇ।
ਇੰਝ ਹੋਵੇਗੀ ਚੋਣ
ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਦੂਰਸੰਚਾਰ ਵਿਭਾਗ ਭਰਤੀ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਨਿੱਜੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰ ਸਕਦੇ ਹੋ ਅਪਲਾਈ
ਚਾਹਵਾਨ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬਿਨੈ-ਪੱਤਰ ਭਰ ਕੇ ਡਾਇਰੈਕਟਰ (ਪ੍ਰਸ਼ਾਸਨ), ਵਿਸ਼ੇਸ਼ ਡਾਇਰੈਕਟਰ ਜਨਰਲ (ਟੈਲੀਕਾਮ), ਕਰਨਾਟਕ LSA ਵਿਭਾਗ, ਦੂਰਸੰਚਾਰ ਵਿਭਾਗ, ਪਹਿਲੀ ਮੰਜ਼ਿਲ, ਸੰਚਾਰ ਕੰਪਲੈਕਸ, ਡਬਲਯੂ.ਐੱਮ.ਐੱਸ. ਕੰਪਾਊਂਡ, 47ਵਾਂ ਕਰਾਸ 9ਵਾਂ ਮੇਨ, 5ਵਾਂ ਬਲਾਕ, ਜੈਨਗਰ, ਬੈਂਗਲੁਰੂ-560041 'ਤੇ ਭੇਜਣਾ ਹੋਵੇਗਾ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।