ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰੈੱਸ ਨੋਟ ਜਾਰੀ, ਦਿੱਲੀ ''ਚ ਹੋਈ ਹਿੰਸਕ ਝੜਪ ਦੀ ਕੀਤੀ ਨਿੰਦਾ

01/26/2021 9:25:31 PM

ਨਵੀਂ ਦਿੱਲੀ - ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਅੱਜ ਟਰੈਕਟਰ ਪਰੇਡ ਕੱਢੀ ਗਈ। ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪਾਂ ਵੀ ਹੋਈਆਂ। ਕਿਸਾਨ ਏਕਤਾ ਮੋਰਚਾ ਨੇ ਇਕ ਪ੍ਰੈਸ ਰਿਪੋਰਟ ਜਾਰੀ ਕਰ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਰਿਪੋਰਟ ਵਿਚ ਕਿਹਾ ਹੈ ਕਿ ਅੱਜ ਦੀ ਕਿਸਾਨ ਗਣਤੰਤਰ ਦਿਵਸ ਪਰੇਡ 'ਚ ਹਿੱਸੇਦਾਰੀ ਲਈ ਅਸੀਂ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਅੱਜ ਹੋਣ ਵਾਲੀਆਂ ਕੁਝ ਅਸਵੀਕਰਯੋਗ ਘਟਨਾਵਾਂ ਦੀ ਨਿੰਦਾ ਵੀ ਕਰਦੇ ਹਾਂ ਅਤੇ ਖੇਦ ਜ਼ਾਹਿਰ ਕਰਦੇ ਹਾਂ।
ਇਹ ਵੀ ਪੜ੍ਹੋ- ਰੇਲਵੇ ਨੇ ਦਿੱਤੀ ਰਾਹਤ, ਦਿੱਲੀ 'ਚ ਅੱਜ ਰਾਤ 9 ਵਜੇ ਤੱਕ ਟਰੇਨ ਛੁੱਟਣ 'ਤੇ ਰਿਫੰਡ ਹੋਵੇਗਾ ਪੈਸਾ

ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਲੋਕ ਅਤੇ ਸਗੰਠਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਨਿੰਦਣਯੋਗ ਸਰਗਰਮੀਆਂ ਵਿੱਚ ਸ਼ਾਮਲ ਹੋਏ ਹਨ। ਗੈਰ-ਸਾਮਾਜਿਕ ਤੱਤਾਂ ਨੇ ਇਸ ਸ਼ਾਂਤੀਪੂਰਣ ਅੰਦੋਲਨ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਹਮੇਸ਼ਾ ਮੰਨਿਆ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਕਿਸੇ ਵੀ ਹਿੰਸਕ ਸਰਗਰਮੀ ਨਾਲ ਅੰਦੋਲਨ ਨੂੰ ਨੁਕਸਾਨ ਪਹੁੰਚੇਗਾ।
ਇਹ ਵੀ ਪੜ੍ਹੋ- ਜੋਗਿੰਦਰ ਸਿੰਘ ਉਗਰਾਹਾਂ ਨੇ ਲਾਲ ਕਿਲੇ 'ਚ ਵਾਪਰੀ ਘਟਨਾ 'ਤੇ ਦਿੱਲੀ ਪੁਲਸ ਦੀ ਕੀਤੀ ਨਿੰਦਾ

6 ਮਹੀਨੇ ਲੰਬੇ ਅਤੇ ਹੁਣ ਦਿੱਲੀ ਦੀਆਂ ਸਰਹੱਦਾਂ 'ਤੇ 60 ਦਿਨ ਤੋਂ ਜ਼ਿਆਦਾ ਤੋਂ ਚੱਲ ਰਹੇ ਇਸ ਅੰਦੋਲਨ ਦੇ ਕਾਰਨ ਹੁਣ ਅਜਿਹੀ ਸਥਿਤੀ ਬਣ ਗਈ ਹੈ। ਅਸੀਂ ਅਜਿਹੇ ਸਾਰੇ ਤੱਤਾਂ ਤੋਂ ਖੁਦ ਨੂੰ ਵੱਖ ਕਰਦੇ ਹਾਂ, ਜਿਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਰੇਡ ਦੇ ਮਾਰਗ ਅਤੇ ਮਾਪਦੰਢਾ ਦੇ ਅਨੁਸਾਰ ਰਹਿਣ। ਕਿਸੇ ਵੀ ਹਿੰਸਕ ਕਾਰਵਾਈ ਜਾਂ ਰਾਸ਼ਟਰੀ ਪ੍ਰਤੀਕਾਂ ਅਤੇ ਮਰਿਆਦਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਿਸੇ ਵੀ ਸਰਗਰਮੀਆਂ 'ਚ ਸ਼ਾਮਲ ਨਾ ਹੋਣ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਕਿਸੇ ਵੀ ਕੰਮ ਤੋਂ ਦੂਰ ਰਹਿਣ।

ਸੰਯੁਕਤ ਕਿਸਾਨ ਮੋਰਚਾ ਦੀ ਟੀਮ ਅੱਜ ਦੀ ਪਰੇਡ ਸਬੰਧੀ ਬਣਾਈ ਗਈ ਯੋਜਨਾ ਬਾਰੇ ਸਾਰੀਆਂ ਘਟਨਾਵਾਂ ਦੀ ਪੂਰੀ ਸੂਚਨਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਪੂਰੀ ਤਸਵੀਰ ਮਿਲ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News