ਭੋਜਪੁਰੀ ਅਦਾਕਾਰਾ ਸੰਭਾਵਨਾ ਸੇਠ ਨੇ ਫੜਿਆ ਆਪ ਦਾ ਪੱਲਾ, ਪਾਰਟੀ ''ਚ ਹੋਈ ਸ਼ਾਮਲ

01/20/2023 4:26:12 PM

ਮੁੰਬਈ (ਬਿਊਰੋ) : ਭੋਜਪੁਰੀ ਅਦਾਕਾਰਾ ਸੰਭਾਵਨਾ ਸੇਠ ਸ਼ੁੱਕਰਵਾਰ ਨੂੰ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋ ਗਈ ਹੈ। ਇਸ ਮੌਕੇ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਵੀ ਮੌਜੂਦ ਰਹੇ ਸਨ। ਉਨ੍ਹਾਂ ਕਿਹਾ ਕਿ ਸੰਭਾਵਨਾ ਸੇਠ ਸਾਡੇ ਨਾਲ ਹਨ, ਜਿਨ੍ਹਾਂ ਨੇ 400 ਤੋਂ ਵੱਧ ਭੋਜਪੁਰੀ ਫ਼ਿਲਮਾਂ 'ਚ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਨੇ ਦਿੱਲੀ 'ਚ ਲਗਾਤਾਰ ਤਿੰਨ ਵਾਰ ਸਰਕਾਰ ਬਣਾਈ ਹੈ। ਆਪ ਵੱਲੋਂ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਸੰਭਾਵਨਾ ਸੇਠ ਨੇ ਪਾਰਟੀ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ।

ਦੱਸ ਦਈਏ ਕਿ ਉਹ 'ਬਿੱਗ ਬੌਸ' ਦੇ ਇੱਕ ਨਹੀਂ ਸਗੋਂ ਦੋ ਸੀਜ਼ਨਾਂ 'ਚ ਸ਼ਾਮਲ ਹੋ ਚੁੱਕੀ ਹੈ। ਸੰਭਾਵਨਾ ਸੇਠ ਮੂਲ ਰੂਪ 'ਚ ਦਿੱਲੀ ਤੋਂ ਹੀ ਹੈ। ਉਸ ਨੇ 'ਆਸ਼ਿਕੀ ਤੇਰੀ ਮੇਰੀ ਨਾਲ' 25 ਤੋਂ ਵੱਧ ਹਿੰਦੀ ਫ਼ਿਲਮਾਂ 'ਚ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ

ਸੰਭਾਵਨਾ ਸੇਠ ਨੇ ਕੀ ਕਿਹਾ ? 
'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਸੰਭਾਵਨਾ ਸੇਠ ਨੇ ਕਿਹਾ ਕਿ ਮੈਂ ਡਾਂਸ ਤੋਂ ਇਲਾਵਾ ਰਾਜਨੀਤੀ 'ਤੇ ਵੀ ਗੱਲ ਕਰਾਂਗੀ। ਇਹ ਮੇਰੇ ਸੁਭਾਅ 'ਚ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਅਜਿਹਾ ਕਰ ਸਕਾਂਗੀ ਜਾਂ ਨਹੀਂ, ਮੇਰੇ ਹੱਥ ਠੰਡੇ ਹੋ ਗਏ ਹਨ। ਮੈਨੂੰ ਰਾਜਨੀਤੀ ਦੀ ਭਾਸ਼ਾ ਨਹੀਂ ਆਉਂਦੀ ਪਰ ਮੈਂ ਕੁਝ ਚੰਗਾ ਕਰਨਾ ਚਾਹੁੰਦੀ ਹਾਂ।


ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News