ਭਾਰਤੀ ਫ਼ੌਜ ਦੇ ਬਹਾਦਰ ਜਵਾਨਾਂ ਨੂੰ ਸਲਾਮ, -32 ਡਿਗਰੀ ਤਾਪਮਾਨ 'ਚ ਕਰ ਰਹੇ ਦੇਸ਼ ਦੀ ਸੇਵਾ
Tuesday, Dec 27, 2022 - 02:46 PM (IST)
ਨੈਸ਼ਨਲ ਡੈਸਕ- ਪੂਰਾ ਉੱਤਰ ਭਾਰਤ ਇਸ ਸਮੇਂ ਕੋਹਰੇ ਅਤੇ ਸ਼ੀਤ ਲਹਿਰ ਦੀ ਚਪੇਟ 'ਚ ਹੈ। ਇਸ ਕੜਾਕੇ ਦੀ ਠੰਡ 'ਚ ਜਿੱਥੇ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਤੋਂ ਵੀ ਕਰਤਰਾ ਰਹੇ ਹਨ, ਉੱਥੇ ਹੀ ਭਾਰਤੀ ਫੌਜ ਦੇ ਜਵਾਨ ਦੇਸ਼ ਦੀ ਰੱਖਿਆ ਲਈ ਡਟੇ ਹੋਏ ਹਨ। ਦੁਨੀਆ ਦਾ ਸਭ ਤੋਂ ਉੱਚਾ ਵਾਰ ਜ਼ੋਨ ਯਾਨੀ ਸਿਆਚਿਨ ਗਲੇਸ਼ੀਅਰ ਜਿੱਥੇ ਦਿਨ ਦੇ ਸਮੇਂ ਪਾਰਾ -21 ਅਤੇ ਰਾਤ ਨੂੰ -32 ਡਿਗਰੀ ਤਕ ਚਲਾ ਜਾਂਦਾ ਹੈ, ਉੱਥੇ ਭਾਰਤੀ ਫੌਜ ਦੇ ਜਵਾਨ 16 ਤੋਂ 22 ਹਜ਼ਾਰ ਫੁੱਟ ਦੀ ਉਚਾਈ 'ਤੇ ਤਾਇਨਾਤ ਰਹਿੰਦੇ ਹਨ। ਸਾਡੇ ਸਿਆਚਿਨ ਦੇ ਸ਼ੂਰਵੀਰ ਇਸ ਹੱਡ-ਚੀਰਵੀਂ ਠੰਡ 'ਚ ਵੀ ਪਿੱਛੇ ਨਹੀਂ ਹਟਦੇ ਅਤੇ ਭਾਰੀ ਬਰਫਬਾਰੀ 'ਚ ਵੀ ਡਟੇ ਹੋਏ ਹਨ।
ਸੋਸ਼ਲ ਮੀਡੀਆ 'ਤੇ ਭਾਰੀ ਬਰਫਬਾਰੀ 'ਚ ਡਿਊਟੀ 'ਤੇ ਤਾਇਨਾਤ ਫੌਜੀ ਜਵਾਨਾਂ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਰਾਜਪੁਤਾਨਾ ਰਾਈਫਲਸ ਦੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ ਗਈ ਹੈ। ਰਾਜਪੁਤਾਨਾ ਰਾਈਫਲਸ ਵੱਲੋਂ ਟਵੀਟਕੀਤੀ ਗਈ ਵੀਡੀਓ 'ਚ ਫੌਜ ਦੇ ਜਵਾਨਾਂ ਦੀ ਇਕ ਟੀਕੜੀ ਸਿਆਚਿਨ ਦੇ ਪਹਾੜਾਂ 'ਤੇ ਗਸ਼ਤ ਕਰਦੀ ਦਿਸ ਰਹੀ ਹੈ।
Indian Army at the world's highest battlefield - The Siachen Glacier. Salute and respect to the brave soldiers of the Indian Army who protect us. Jai Hind🇮🇳 #IndianArmy #HeroesInUniform pic.twitter.com/2veKIxvRF3
— RAJPUTANA RIFLES (@rajrifofficial) December 23, 2022
ਬਰਫ ਦੀ ਚਾਦਰ, ਜਿਸ ਵਿਚ ਪੈਰ ਰੱਖਦੇ ਹੀ ਜਵਾਨ ਹੇਠਾਂ ਧੱਸ ਰਹੇ ਹਨ, ਬੜੀ ਮਜਬੂਤੀ ਨਾਲ ਇਕ ਲਾਈਨ 'ਚ ਉੱਥੇ ਗਸ਼ਤ ਕਰਦੇ ਦਿਸ ਰਹੇ ਹਨ। ਤੇਜ਼ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਵਿਚ ਵੀ ਜਵਾਨਾਂ ਦੇ ਕਦਮ ਡਗਮਗਾ ਨਹੀਂ ਰਹੇ, ਭਲੇ ਹੀ ਸੰਤੁਲਨ ਵਿਗੜਦਾ ਹੈ ਪਰ ਉਹ ਰੁਕਦੇ ਨਹੀਂ ਅਤੇ ਉੱਠ ਕੇ ਚੱਲਣ ਲਗਦੇ ਹਨ। ਸਿਆਚਿਨ ਗਲੇਸ਼ੀਅਰ 'ਤੇ ਜ਼ਿਆਦਾਤਰ ਸਮੇਂ ਤਾਪਮਾਨ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਰਹਿੰਦਾ ਹੈ।