ਲਾਕਡਾਊਨ ਦੌਰਾਨ ਚੋਰੀ ਚੱਲ ਰਹੇ ਸੈਲੂਨ 'ਚ ਨਾਈਂ ਕੋਰੋਨਾ ਪਾਜ਼ੇਟਿਵ

04/28/2020 2:59:28 PM

ਚੇੱਨਈ-ਦੇਸ਼ ਭਰ 'ਚ ਲਾਗੂ ਲਾਕਡਾਊਨ ਦੌਰਾਨ ਕੁਝ ਲੋਕ ਇਸ ਪ੍ਰਤੀ ਲਾਪਰਵਾਹੀ ਵਰਤ ਕੇ ਖੁਦ ਲਈ ਤਾਂ ਮੁਸੀਬਤ ਪੈਦਾ ਕਰ ਰਹੇ ਹਨ ਪਰ ਦੂਜੇ ਲੋਕਾਂ ਦੀ ਵੀ ਜਾਨ ਜ਼ੋਖਿਮ 'ਚ ਪਾ ਰਹੇ ਹਨ। ਅਜਿਹਾ ਹੀ ਮਾਮਲਾ ਹੁਣ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ। ਇੱਥੇ ਚੇੱਨਈ ਦੇ ਵਲਾਸਰਵੈਂਕਮ ਇਲਾਕੇ 'ਚ ਇਕ ਨਾਈ ਆਪਣੀ ਦੁਕਾਨ ਨੂੰ ਗੈਰਕਾਨੂੰਨੀ ਢੰਗ ਨਾਲ ਖੋਲ ਕੇ ਲੋਕਾਂ ਦੇ ਵਾਲ ਕੱਟ ਰਿਹਾ ਸੀ। ਜਦੋਂ ਪ੍ਰਸ਼ਾਸਨ ਨੂੰ ਇਸ ਦੀ ਭਣਕ ਲੱਗੀ ਤਾਂ ਉਨ੍ਹਾਂ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਸ ਦਾ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਮਿਲੀ। 

ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਗ੍ਰੇਟਰ ਚੇੱਨਈ ਕਾਰਪੋਰੇਸ਼ਨ ਹੈਰਾਨ ਹੋ ਗਿਆ ਅਤੇ ਸੋਮਵਾਰ ਨੂੰ ਉਨ੍ਹਾਂ ਲੋਕਾਂ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ, ਜੋ ਉਸ ਦੀ ਦੁਕਾਨ 'ਚ ਆਏ ਸੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਵੀ ਟ੍ਰੇਸਿੰਗ ਕੀਤੀ ਗਈ, ਜਿਨ੍ਹਾਂ ਦੇ ਘਰਾਂ 'ਚ ਨਾਈ ਵਾਲ ਕੱਟਣ ਲਈ ਗਿਆ। ਹੁਣ ਤੱਕ 30 ਲੋਕਾਂ ਬਾਰੇ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੇ ਇਸ ਨਾਈ ਤੋਂ ਆਪਣੇ ਵਾਲ ਕਟਵਾਏ ਸੀ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਸੀ, ਜਿੱਥੇ ਖਰਗੌਨ ਜ਼ਿਲੇ ਦੇ ਬੜਗਾਓਂ ਪਿੰਡ 'ਚ ਇਕ ਨਾਈਂ ਨੇ ਇਨਫੈਕਟਡ ਕੱਪੜੇ ਨਾਲ ਕਈ ਲੋਕਾਂ ਦੇ ਵਾਲ ਕੱਟੇ। ਇਸ ਕਾਰਨ 6 ਲੋਕ ਕੋਰੋਨਾ ਪਾਜ਼ੇਟਿਵ ਨਿਕਲੇ ਸੀ। 

ਇਹ ਵੀ ਪੜ੍ਹੋ-  ਨਾਈਂ ਦੀ ਦੁਕਾਨ 'ਤੇ ਕਟਵਾਏ ਵਾਲ, ਇਕ ਹੀ ਪਿੰਡ ਦੇ 6 ਲੋਕ ਕੋਰੋਨਾ ਪਾਜ਼ੀਟਿਵ


Iqbalkaur

Content Editor

Related News