ਸਾਊਦੀ ਅਰਬ ''ਚ 3 ਲੱਖ ''ਚ ਵੇਚੀ ਗਈ ਔਰਤ ਨੂੰ ਸੁਸ਼ਮਾ ਸਵਰਾਜ ਨੇ ਬਚਾਇਆ, ਜਲਦ ਆਏਗੀ ਭਾਰਤ
04/28/2017 4:01:10 PM
ਨਵੀਂ ਦਿੱਲੀ— ਇਕ ਭਾਰਤੀ ਔਰਤ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਈ। ਪੀੜਤ ਔਰਤ ਸਲਮਾ ਬੇਗਮ ਹੈਦਰਾਬਾਦ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਭਾਰਤ ਵਾਪਸ ਆਏਗੀ। ਦੱਸਿਆ ਜਾ ਰਿਹਾ ਹੈ ਕਿ ਸਲਮਾ ਬੇਗਮ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਈ ਸੀ। ਉਸ ਨੂੰ ਕਥਿਤ ਤੌਰ ''ਤੇ ਸਾਊਦੀ ਅਰਬ ''ਚ 3 ਲੱਖ ਰੁਪਏ ''ਚ ਵੇਚ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਅਤੇ ਸਰੀਰਕ ਤਸੀਹੇ ਝੱਲ ਰਹੀ ਸੀ।
ਸਲਮਾ ਬੇਗਮ ਨੂੰ ਬਚਾਏ ਜਾਣ ਦੀ ਜਾਣਕਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਦਿੱਤੀ ਹੈ। ਸੁਸ਼ਮਾ ਸਵਰਾਜ ਨੇ ਟਵੀਟ ''ਚ ਲਿਖਿਆ ਕਿ ਭਾਰਤੀ ਨਾਗਰਿਕ ਸਲਮਾ ਬੇਗਮ ਨੂੰ ਬਚਾ ਲਿਆ ਗਿਆ ਹੈ। ਉਹ 28 ਅਪ੍ਰੈਲ ਨੂੰ ਸਵੇਰੇ 4.15 ਵਜੇ ਫਲਾਈਟ ਜੀ9406 ਰਾਹੀਂ ਮੁੰਬਈ ਪੁੱਜੇਗੀ। ਦੂਜੇ ਟਵੀਟ ''ਚ ਸੁਸ਼ਮਾ ਨੇ ਲਿਖਿਆ ਹੈ ਕਿ ਸਿਰਫ 72 ਘੰਟਿਆਂ ''ਚ ਇਸ ਮਾਮਲੇ ਨੂੰ ਸੁਲਝਾਉਣ ਲਈ ਮੈਂ ਰਿਆਦ ਸਥਿਤ ਭਾਰਤੀ ਦੂਤਘਰ ਦੀਆਂ ਕੋਸ਼ਿਸ਼ਾਂ ਦੀ ਤਰੀਫ ਕਰਦੀ ਹਾਂ।