UP : ਭਾਜਪਾ ਨੇ ਖੋਲ੍ਹਿਆ ਖਾਤਾ, ਓਨਾਵ ਤੋਂ ਉਮੀਦਵਾਰ ਸਾਕਸ਼ੀ ਮਹਾਰਾਜ ਜਿੱਤੇ
Thursday, May 23, 2019 - 02:13 PM (IST)

ਓਨਾਵ— ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ 'ਚ ਭਾਜਪਾ ਨੇ ਖਾਤਾ ਖੋਲ੍ਹਿਆ ਹੈ। ਓਨਾਵ ਤੋਂ ਉਮੀਦਵਾਰ ਸਾਕਸ਼ੀ ਮਹਾਰਾਜ ਨੇ ਪ੍ਰਚੰਡ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਗਠਜੋੜ ਉਮੀਦਵਾਰ ਅਰੁਣ ਸ਼ੰਕਰ ਸ਼ੁੱਕਲਾ ਨੂੰ 3,56,248 ਵੋਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਸਾਕਸ਼ੀ ਮਹਾਰਾਜ ਨੂੰ ਕੁੱਲ 638907 ਵੋਟ ਮਿਲੇ, ਜਦੋਂ ਕਿ ਗਠਜੋੜ ਉਮੀਦਵਾਰ ਨੂੰ ਕੁੱਲ 283659 ਵੋਟ ਮਿਲੇ ਹਨ।