ਪਾਣੀਪਤ ਦੇ ਸਾਹਿਬ ਸਿੰਘ ਨੂੰ ਵੀ ਰਾਹੁਲ ਗਾਂਧੀ ਵਾਂਗ ਨਹੀਂ ਲੱਗਦੀ ਠੰਡ, ਜ਼ਿੰਦਗੀ ''ਚ ਕਦੇ ਨਹੀਂ ਪਾਇਆ ਸਵੈਟਰ

Wednesday, Jan 04, 2023 - 11:28 PM (IST)

ਪਾਣੀਪਤ ਦੇ ਸਾਹਿਬ ਸਿੰਘ ਨੂੰ ਵੀ ਰਾਹੁਲ ਗਾਂਧੀ ਵਾਂਗ ਨਹੀਂ ਲੱਗਦੀ ਠੰਡ, ਜ਼ਿੰਦਗੀ ''ਚ ਕਦੇ ਨਹੀਂ ਪਾਇਆ ਸਵੈਟਰ

ਪਾਣੀਪਤ : ਕੜਾਕੇ ਦੀ ਸਰਦੀ ਵਿੱਚ ਵੀ ਹਾਫ਼ ਟੀ-ਸ਼ਰਟ ਪਾ ਕੇ ਘੁੰਮਣ ਵਾਲੇ ਰਾਹੁਲ ਗਾਂਧੀ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇੱਕ ਪਾਸੇ ਜਿੱਥੇ ਭਾਜਪਾ ਆਗੂ ਰਾਹੁਲ ਨੂੰ ਪੁੱਛ ਰਹੇ ਹਨ ਕਿ ਉਹ ਕਿਹੜੀ ਦਵਾਈ ਖਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਜ਼ੁਕਾਮ ਨਾ ਲੱਗੇ, ਦੂਜੇ ਪਾਸੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਇਸ ਅਵਤਾਰ ਨੂੰ ਸੰਨਿਆਸੀ ਨਾਲ ਜੋੜ ਕੇ ਪੇਸ਼ ਕਰ ਰਹੇ ਹਨ। ਇਸ ਦੌਰਾਨ ਰਾਹੁਲ ਦੀ ਭਾਰਤ ਜੋੜੋ ਯਾਤਰਾ 5 ਜਨਵਰੀ ਨੂੰ ਹਰਿਆਣਾ 'ਚ ਪ੍ਰਵੇਸ਼ ਕਰੇਗੀ। ਪਾਣੀਪਤ 'ਚ ਰਾਹੁਲ ਨੂੰ 54 ਸਾਲਾ ਸਮਾਜ ਸੇਵਕ ਸਾਹਿਬ ਸਿੰਘ ਨਾਲ ਮਿਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਨਾਜਾਇਜ਼ ਕਾਲੋਨੀਆਂ ਕੱਟਣ ਤੇ ਉਨ੍ਹਾਂ 'ਚ ਪਲਾਟ ਲੈਣ ਵਾਲਿਆਂ ਨੂੰ ਮੰਤਰੀ ਅਰੋੜਾ ਦੀ ਨਸੀਹਤ

ਖਾਸ ਗੱਲ ਇਹ ਹੈ ਕਿ ਸਾਹਿਬ ਸਿੰਘ ਵੀ ਰਾਹੁਲ ਗਾਂਧੀ ਵਾਂਗ ਠੰਡ ਮਹਿਸੂਸ ਨਹੀਂ ਕਰਦੇ। 54 ਸਾਲਾ ਸਾਹਿਬ ਸਿੰਘ ਮਲਹੋਤਰਾ ਦਾ ਦਾਅਵਾ ਹੈ ਕਿ ਉਸ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਸਵੈਟਰ ਨਹੀਂ ਪਹਿਨਿਆ। ਸਰਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਹਰ ਮੌਸਮ, ਸਰਦੀ ਅਤੇ ਗਰਮੀਆਂ ਵਿੱਚ ਇੱਕ ਹੀ ਕਮੀਜ਼ ਪਹਿਨਦੇ ਹਨ। ਉਨ੍ਹਾਂ ਨੇ ਵੀ ਰਾਹੁਲ ਗਾਂਧੀ ਵਾਂਗ ਵਿਆਹ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਹਾਫ ਸਲੀਵ ਟੀ-ਸ਼ਰਟ 'ਚ ਸਫ਼ਰ ਕਰਦੇ ਹੋਏ ਅੱਗੇ ਵਧ ਰਹੇ ਹਨ।

ਇਹ ਵੀ ਪੜ੍ਹੋ : ਡਾ. ਨਿੱਝਰ ਵਲੋਂ ਸਿੱਧਵਾਂ ਨਹਿਰ ਦੀ ਸਫ਼ਾਈ ਤੇ ਨਹਿਰ ਦੁਆਲੇ ਚੇਨ ਲਿੰਕਡ ਵਾੜ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ

ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਜੋੜੋ ਯਾਤਰਾ ਦੇ ਸਥਾਨਕ ਪ੍ਰਬੰਧਕ ਸਾਹਿਬ ਸਿੰਘ ਨੂੰ ਰਾਹੁਲ ਗਾਂਧੀ ਨਾਲ ਮਿਲਾਉਣ ਦੀ ਤਿਆਰੀ ਕਰ ਰਹੇ ਹਨ। ਪਾਣੀਪਤ ਪਹੁੰਚਣ 'ਤੇ ਰਾਹੁਲ ਗਾਂਧੀ ਨੂੰ ਦਿਖਾਇਆ ਜਾਵੇਗਾ ਕਿ ਸਾਹਿਬ ਸਿੰਘ ਵੀ ਰਾਹੁਲ ਵਾਂਗ ਜੀਵਨ ਜੀਅ ਰਹੇ ਹਨ। ਸਰਦਾਰ ਸਾਹਿਬ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਬੰਧਕ ਉਨ੍ਹਾਂ ਨੂੰ ਰਾਹੁਲ ਗਾਂਧੀ ਨੂੰ ਸਟੇਜ 'ਤੇ ਮਿਲਣ ਦਾ ਮੌਕਾ ਦੇਣਗੇ।


author

Mandeep Singh

Content Editor

Related News