ਪੁਲਸ ਅਧਿਕਾਰੀ ਸਚਿਨ ਵਾਜੇ ਦੀ ਗ੍ਰਿਫ਼ਤਾਰੀ ਮਹਾਰਾਸ਼ਟਰ ਪੁਲਸ ਦਾ ਅਪਮਾਨ ਹੈ : ਸ਼ਿਵ ਸੈਨਾ

Monday, Mar 15, 2021 - 12:35 PM (IST)

ਮੁੰਬਈ- ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫ਼ੋਟਕਾਂ ਨਾਲ ਭਰੀ ਇਕ ਕਾਰ ਮਿਲਣ ਦੇ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਪੁਲਸ ਅਧਿਕਾਰੀ ਸਚਿਨ ਵਾਜੇ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਮਹਾਰਾਸ਼ਟਰ ਪੁਲਸ ਦਾ 'ਅਪਮਾਨ' ਹੈ। ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' 'ਚ ਕਿਹਾ ਗਿਆ ਹੈ ਕਿ ਜਦੋਂ ਮਹਾਰਾਸ਼ਟਰ ਪੁਲਸ ਦੀ ਜਾਂਚ ਕਰਨ ਦੀ ਕਾਬਲੀਅਤ ਅਤੇ ਬਹਾਦਰੀ ਨੂੰ ਦੁਨੀਆ ਭਰ 'ਚ ਸ਼ਲਾਘਾ ਕੀਤੀ ਜਾ ਰਹੀ ਹੈ, ਉਦੋਂ ਐੱਨ.ਆਈ.ਏ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ 'ਚ ਕਿਹਾ ਗਿਆ ਹੈ ਕਿ ਜੇਕਰ ਵਾਜੇ ਇਸ ਮਾਮਲੇ 'ਚ ਦੋਸ਼ੀ ਹਨ ਤਾਂ ਮੁੰਬਈ ਪੁਲਸ ਅਤੇ ਮਹਾਰਾਸ਼ਟਰ ਅੱਤਵਾਦ ਰੋਕੂ ਦਸਤਾ (ਏ.ਟੀ.ਐੱਸ.) ਉਨ੍ਹਾਂ ਵਿਰੁੱਧ ਕਾਰਵਾਈ 'ਚ ਸਮਰੱਥ ਹੈ ਪਰ ਐੱਨ.ਆਈ.ਏ. ਅਜਿਹਾ ਨਹੀਂ ਹੋਣਾ ਦੇਣਾ ਚਾਹੁੰਦਾ ਸੀ। 

ਇਹ ਵੀ ਪੜ੍ਹੋ :  ਮੁਕੇਸ਼ ਅੰਬਾਨੀ ਦੇ ਘਰ ਬਾਹਰੋਂ ਕਾਰ 'ਚੋਂ ਵਿਸਫੋਟਕ ਮਿਲਣ ਦਾ ਰਹੱਸ ਹੋਇਆ ਡੂੰਘਾ, ਪੁਲਸ ਅਧਿਕਾਰੀ ਕੀਤਾ ਗ੍ਰਿਫਤਾਰ

ਸ਼ਿਵ ਸੈਨਾ ਨੇ ਦੋਸ਼ ਲਗਾਇਆ ਕਿ ਵਾਜੇ ਨੇ ਅਨਵਯ ਨਾਇਕ ਖ਼ੁਦਕੁਸ਼ੀ ਮਾਮਲੇ 'ਚ ਜਦੋਂ ਤੋਂ ਪੱਤਰਕਾਰ ਅਰਨਬ ਗੋਸਵਾਮੀ ਨੂੰ ਗ੍ਰਿਫ਼ਤਾਰ ਕੀਤਾ ਸੀ, ਉਹ ਉਦੋਂ ਤੋਂ 'ਭਾਜਪਾ ਅਤੇ ਕੇਂਦਰ ਦੇ ਨਿਸ਼ਾਨੇ' 'ਤੇ ਸਨ। ਰਾਏਗੜ੍ਹ ਪੁਲਸ ਨੇ 2018 'ਚ ਇੰਟੀਰੀਅਰ ਡਿਜ਼ਾਈਨਰ ਅਨਵਯ ਨਾਇਕ ਅਤੇ ਉਸ ਦੀ ਮਾਂ ਦੀ ਖ਼ੁਦਕੁਸ਼ੀ ਦੇ ਸੰਬੰਧ 'ਚ ਪਿਛਲੇ ਸਾਲ 4 ਨਵੰਬਰ ਨੂੰ ਗੋਸਵਾਮੀ ਅਤੇ 2 ਹੋਰ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਨ.ਆਈ.ਏ. ਨੇ 25 ਫਰਵਰੀ ਨੂੰ ਦੱਖਣੀ ਮੁੰਬਈ 'ਚ ਅੰਬਾਨੀ ਦੇ ਘਰ ਨੇੜੇ ਵਿਸਫ਼ੋਟਕਾਂ ਨਾਲ ਭਰੀ ਇਕ ਕਾਰ ਮਿਲਣ ਦੀ ਜਾਂਚ ਦੇ ਸਿਲਸਿਲੇ 'ਚ ਸ਼ਨੀਵਾਰ ਨੂੰ ਵਾਜੇ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਰ 'ਚ ਜਿਲੇਟਿਨ ਦੀਆਂ 20 ਛੜਾਂ ਮਿਲੀਆਂ ਸਨ।
ਕਾਰ ਦੇ ਮਾਲਕ ਅਤੇ ਠਾਣੇ ਦੇ ਰਹਿਣ ਵਾਲੇ ਕਾਰੋਬਾਰੀ ਮਨਸੁਖ ਹਿਰੇਨ ਦੇ ਕਤਲ ਦੇ ਮਾਮਲੇ 'ਚ ਵੀ  ਵਾਜੇ ਦੀ ਭੂਮਿਕਾ ਸਵਾਲਾਂ ਦੇ ਘੇਰੇ 'ਚ ਹੈ। ਹਿਰੇਨ 5 ਮਈ ਨੂੰ ਠਾਣੇ ਜ਼ਿਲ੍ਹੇ 'ਚ ਮ੍ਰਿਤ ਮਿਲੇ ਸਨ। ਵਾਜੇ ਨੇ 63 ਅਪਰਾਧੀਆਂ ਨੂੰ ਮੁਕਾਬਲੇ 'ਚ ਮਾਰਿਆ ਹੈ। 

ਇਹ ਵੀ ਪੜ੍ਹੋ :  ਅੰਬਾਨੀ ਦੇ ਘਰ ਵਿਸਫ਼ੋਟਕ ਕਾਰ ਮਾਮਲਾ : 25 ਮਾਰਚ ਤੱਕ NIA ਹਿਰਾਸਤ 'ਚ ਭੇਜੇ ਗਏ ਸਚਿਨ ਵਾਜੇ

ਸ਼ਿਵ ਸੈਨਾ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਸੂਬਾ ਪੁਲਸ ਦੀ ਜਾਂਚ ਕਰਨ ਦੀ ਕਾਬਲੀਅਤ ਅਤੇ ਬਹਾਦਰੀ ਦੀ ਦੁਨੀਆ ਭਰ 'ਚ ਸ਼ਲਾਘਾ ਕੀਤੀ ਜਾ ਰਹੀ ਹੈ ਤਾਂ ਅਜਿਹੇ 'ਚ ਐੱਨ.ਆਈ.ਏ. ਜਿਲੇਟਿਨ ਦੀਆਂ 20 ਛੜਾਂ ਮਿਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਪਾਦਕੀ 'ਚ ਕਿਹਾ ਗਿਆ,''ਐੱਨ.ਆਈ.ਏ. ਵਲੋਂ ਵਾਜੇ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਸੂਬਾ ਪੁਲਸ ਦਾ ਅਪਮਾਨ ਹੈ ਅਤੇ ਅਜਿਹਾ ਜਾਣ ਬੁੱਝ ਕੇ ਕੀਤਾ ਗਿਆ। ਜੋ ਲੋਕ ਇਸ ਗੱਲ 'ਤੇ ਖੁਸ਼ੀ ਜਤਾ ਰਹੇ ਹਨ, ਉਹ ਸੂਬੇ ਦੀ ਖੁਦਮੁਖਤਿਆਰੀ ਨੂੰ ਨੁਕਸਾਨ ਪਹੁੰਚਾ ਰਹੇ ਹਨ।'' 

ਇਹ ਵੀ ਪੜ੍ਹੋ :  ਅੰਬਾਨੀ ਦੇ ਘਰ ਦੇ ਬਾਹਰ ਮਿਲੀ ਕਾਰ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ

ਅਖ਼ਬਾਰ 'ਚ ਸੱਚ ਦੇ ਜਲਦ ਸਾਹਮਣੇ ਆਉਣ ਦੀ ਉਮੀਦ ਜਤਾਈ ਗਈ ਹੈ। ਸੰਪਾਦਕੀ 'ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਨੇ ਵਿਸਫ਼ੋਟਕਾਂ ਨਾਲ ਭਰਿਆ ਵਾਹਨ ਮਿਲਣ ਅਤੇ ਹਿਰੇਨ ਦੀ ਮੌਤ ਦੇ ਮਾਮਲਿਆਂ ਦੀ ਜਾਂਚ ਏ.ਟੀ.ਐੱਸ. ਨੂੰ ਸੌਂਪ ਦਿੱਤੀ ਸੀ ਪਰ ਕੇਂਦਰ ਸਰਕਾਰ ਨੇ ਵਿਸਫ਼ੋਟਕਾਂ ਦੇ ਮਾਮਲੇ ਦੀ ਜਾਂਚ ਐੱਨ.ਆਈ.ਏ. ਨੂੰ ਸੌਂਪ ਦਿੱਤੀ। ਸ਼ਿਵ ਸੈਨਾ ਨੇ ਕਿਹਾ ਕਿ ਇਸ ਲਈ ਜਲਦਬਾਜ਼ੀ ਦੀ ਜ਼ਰੂਰਤ ਨਹੀਂ ਸੀ। ਉਸ ਨੇ ਕਿਹਾ ਕਿ ਇਹ ਹੁਣ ਵੀ 'ਰਹੱਸ' ਹੈ ਕਿ ਵਿਸਫ਼ੋਟਕ ਪੁਲਵਾਮਾ (ਜੰਮੂ-ਕਸ਼ਮੀਰ) ਕਿਵੇਂ ਪਹੁੰਚੇ ਅਤੇ ਉਨ੍ਹਾਂ ਨੇ (2019) 'ਚ 40 ਜਵਾਨਾਂ ਦੀ ਜਾਨ ਲੈ ਲਈ। ਉਸ ਨੇ ਕਿਹਾ,''ਕਸ਼ਮੀਰ ਘਾਟੀ 'ਚ ਹਰ ਰੋਜ਼ ਵਿਸਫ਼ੋਟਕ ਮਿਲ ਰਹੇ ਸਨ। ਕੀ ਐੱਨ.ਆਈ.ਏ. ਉੱਥੇ ਜਾ ਕੇ ਵੀ ਜਾਂਚ ਕਰਦੀ ਹੈ?''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News