ਰਾਜਸਥਾਨ ''ਚ ਮੁੜ ਖਿੱਚੋਂਤਾਣ, ਪਾਇਲਟ ਨੇ ਮੁੱਖ ਮੰਤਰੀ ਗਹਿਲੋਤ ਨੂੰ ਲਿਖੀ ਚਿੱਠੀ

09/13/2020 3:43:28 PM

ਜੈਪੁਰ— ਰਾਜਸਥਾਨ ਕਾਂਗਰਸ ਵਿਚ ਇਕ ਵਾਰ ਫਿਰ ਤੋਂ ਖਿੱਚੋਂਤਾਣ ਵਾਲੀ ਸਥਿਤੀ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ। ਰਾਜਸਥਾਨ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖ ਕੇ ਵਿਧਾਨ ਸਭਾ ਚੋਣਾਂ ਵਿਚ ਜਾਰੀ ਮੈਨੀਫੈਸਟੋ ਨੂੰ ਯਾਦ ਕਰਵਾਇਆ ਹੈ। ਚਿੱਠੀ 'ਚ ਪਾਇਲਟ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕੱਢੀਆਂ ਗਈਆਂ ਭਰਤੀਆਂ ਵਿਚ ਅਤਿ ਪਿਛੜੇ ਵਰਗ (ਐੱਮ. ਬੀ. ਸੀ) ਸਮਾਜ ਨੂੰ 5 ਫੀਸਦੀ ਰਿਜ਼ਰਵੇਸ਼ਨ ਨਹੀਂ ਦਿੱਤਾ ਜਾ ਰਿਹਾ ਹੈ। 

ਪਾਇਲਟ ਨੇ ਚਿੱਠੀ ਵਿਚ ਜ਼ਿਕਰ ਕੀਤਾ ਕਿ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਫ਼ਦ ਨੇ ਮੈਨੂੰ ਮਿਲ ਕੇ ਅਤੇ ਮੰਗ ਪੱਤਰ ਜ਼ਰੀਏ ਇਨ੍ਹਾਂ ਗੱਲਾਂ ਨੂੰ ਦੱਸਿਆ ਹੈ। ਪਾਇਲਟ ਨੇ ਲਿਖਿਆ ਹੈ ਕਿ ਕਾਂਗਰਸ ਪਾਰਟੀ ਨੇ ਸਾਲ 2018 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ 'ਚ ਅਤਿ ਪਿਛੜੇ ਵਰਗ ਨੂੰ 5 ਫੀਸਦੀ ਰਿਜ਼ਰਵੇਸ਼ਨ ਦੇਣ ਦਾ ਜ਼ਿਕਰ ਕੀਤਾ ਸੀ। ਨਾਲ ਹੀ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਸਾਲ 2011 'ਚ ਇਹ ਸਮਝੌਤਾ ਵੀ ਹੋਇਆ ਸੀ ਕਿ 4 ਫੀਸਦੀ ਵਾਧੂ ਅਹੁਦੇ ਐੱਸ. ਬੀ. ਸੀ. ਲਈ ਸੁਰੱਖਿਅਤ ਰੱਖੇ ਜਾਣਗੇ।

ਚਿੱਠੀ ਵਿਚ ਲਿਖਿਆ ਗਿਆ ਹੈ ਕਿ ਮੌਜੂਦਾ ਸਮੇਂ 'ਚ ਕਾਂਗਰਸ ਸਰਕਾਰ ਨੇ ਫਰਵਰੀ 2019 ਵਿਚ ਸਰਕਾਰ ਅਤੇ ਐੱਮ. ਬੀ. ਸੀ. ਕੇ. ਪ੍ਰਤੀਨਿਧੀਆਂ ਦਰਮਿਆਨ ਹੋਏ ਸਮਝੌਤੇ ਮੁਤਾਬਕ ਪਿਛੜੇ ਵਰਗ ਲਈ 4 ਫੀਸਦੀ ਵਾਧੂ ਅਹੁਦੇ ਮਨਜ਼ੂਰ ਕਰਨ ਅਤੇ ਮੌਜੂਦਾ ਸਮੇਂ 'ਚ ਚੱਲ ਰਹੀਆਂ ਭਰਤੀਆਂ 'ਚ 4 ਫੀਸਦੀ ਵਾਧੂ ਅਹੁਦੇ ਵਿਭਾਗ ਵਾਰ ਮਨਜ਼ੂਰ ਕਰਨ ਦੇ ਆਦੇਸ਼ ਤੋਂ ਬਾਅਦ ਵੀ ਕੁਝ ਭਰਤੀਆਂ ਨੂੰ ਛੱਡ ਕੇ ਬਾਕੀ ਭਰਤੀਆਂ 'ਚ ਪੂਰਾ 5 ਫੀਸਦੀ ਰਿਜ਼ਰਵੇਸ਼ਨ ਨਹੀਂ ਦਿੱਤਾ ਜਾ ਰਿਹਾ ਹੈ। ਓਧਰ ਕਾਂਗਰਸ ਵਿਧਾਇਕ ਜੀ. ਆਰ. ਖਟਾਣਾ ਦਾ ਕਹਿਣਾ ਹੈ ਕਿ ਵਾਅਦਾ ਪੂਰਾ ਨਾ ਹੋਣ ਕਾਰਨ ਗੁੱਜਰ ਸਮਾਜ ਦੇ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ। ਗੁੱਜਰ ਰਿਜ਼ਰਵੇਸ਼ਨ ਅੰਦੋਲਨ ਦੇ ਨੇਤਾ ਕਰਨਲ ਕਿਰੋੜੀ ਸਿੰਘ ਬੈਂਸਲਾ ਵੀ ਵੱਖ-ਵੱਖ ਮੰਗਾਂ ਨੂੰ ਲੈ ਕੇ ਅੰਦੋਲਨ ਦੀ ਤਿਆਰੀ 'ਚ ਹਨ।


Tanu

Content Editor

Related News