ਵਿਦੇਸ਼ ਮੰਤਰੀ ਜਯਸ਼ੰਕਰ ਦਾ ਪਹਿਲਾ ਟਵੀਟ- ''ਸੁਸ਼ਮਾ ਜੀ ਦੇ ਕਦਮਾਂ ''ਤੇ ਤੁਰਨਾ ਮਾਣ ਦੀ ਗੱਲ''

Saturday, Jun 01, 2019 - 11:42 AM (IST)

ਵਿਦੇਸ਼ ਮੰਤਰੀ ਜਯਸ਼ੰਕਰ ਦਾ ਪਹਿਲਾ ਟਵੀਟ- ''ਸੁਸ਼ਮਾ ਜੀ ਦੇ ਕਦਮਾਂ ''ਤੇ ਤੁਰਨਾ ਮਾਣ ਦੀ ਗੱਲ''

ਨਵੀਂ ਦਿੱਲੀ— ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਦੇ ਨਾਲ ਹੀ ਐੱਸ. ਜਯਸ਼ੰਕਰ ਨੇ ਟਵੀਟ ਕਰ ਕੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਤਾਰੀਫ਼ ਕੀਤੀ। ਜਯਸ਼ੰਕਰ ਨੇ ਆਪਣੇ ਪਹਿਲੇ ਟਵੀਟ 'ਚ ਸਵਰਾਜ ਦੇ ਕੀਤੇ ਹੋਏ ਕੰਮਾਂ ਨੂੰ ਅੱਗੇ ਲਿਜਾਉਣ ਦੀ ਗੱਲ ਕਹੀ। ਸਾਬਕਾ ਵਿਦੇਸ਼ ਸਕੱਤਰ ਨੂੰ ਕੈਬਨਿਟ 'ਚ ਸ਼ਾਮਲ ਕਰ ਕੇ ਸਿੱਧੇ ਵਿਦੇਸ਼ ਮੰਤਰੀ ਬਣਾ ਕੇ ਪੀ.ਐੱਮ. ਨਰਿੰਦਰ ਮੋਦੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਐੱਸ. ਜਯਸ਼ੰਕਰ ਨੇ ਵਿਦੇਸ਼ ਮੰਤਰੀ ਬਣਨ 'ਤੇ ਮਿਲੀਆਂ ਸ਼ੁੱਭਕਾਮਨਾਵਾਂ ਲਈ ਸਾਰਿਆਂ ਨੂੰ ਧੰਨਵਾਦ ਬੋਲਿਆ। ਉਨ੍ਹਾਂ ਨੇ ਟਵੀਟ ਕੀਤਾ,''ਮੇਰਾ ਪਹਿਲਾ ਟਵੀਟ-ਤੁਹਾਡੇ ਸਾਰਿਆਂ ਦੇ ਸ਼ੁੱਭਕਾਮਨਾ ਸੰਦੇਸ਼ਾਂ ਲਈ ਸ਼ੁਕਰੀਆ! ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ਦੇ ਬਾਅਦ ਤੋਂ ਮਾਣ ਮਹਿਸੂਸ ਕਰ ਰਿਹਾ ਹਾਂ। ਸੁਸ਼ਮਾ ਸਵਰਾਜ ਜੀ ਦੇ ਕਦਮਾਂ 'ਤੇ ਤੁਰਨਾ ਬਹੁਤ ਮਾਣ ਨਾਲ ਭਰਿਆ ਹੋਇਆ ਅਹਿਸਾਸ ਹੈ।''PunjabKesariਭਾਰਤ-ਅਮਰੀਕਾ ਨਿਊਕਲੀਅਰ ਡੀਲ ਨੂੰ ਪਾਸ ਕਰਵਾਉਣ 'ਚ ਅਹਿਮ ਭੂਮਿਕਾ
ਜ਼ਿਤਕਰਯੋਗ ਹੈ ਕਿ ਜਯਸ਼ੰਕਰ ਦੇਸ਼ ਦੇ ਮਸ਼ਹੂਰ ਬਿਊਰੋਕ੍ਰੈਟ ਵੀ ਰਹਿ ਚੁਕੇ ਹਨ। ਵਿਦੇਸ਼ ਮਾਮਲਿਆਂ ਦੀ ਉਨ੍ਹਾਂ ਦੀ ਡੂੰਘੀ ਸਮਝ ਨੂੰ ਦੇਖਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਉਨ੍ਹਾਂ ਨੂੰ ਵਿਦੇਸ਼ ਸਕੱਤਰ ਦੀ ਜ਼ਿੰਮੇਵਾਰੀ ਦੇਣਾ ਚਾਹੁੰਦੇ ਸਨ। ਹਾਲਾਂਕਿ ਮੋਦੀ ਸਰਕਾਰ 'ਚ ਉਨ੍ਹਾਂ ਨੂੰ ਵਿਦੇਸ਼ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਜਦੋਂ ਦੂਜੀ ਵਾਰ ਮੋਦੀ ਸਰਕਾਰ ਬਣੀ ਤਾਂ ਪੀ.ਐੱਮ. ਮੋਦੀ ਨੇ ਸਿੱਧੇ ਉਨ੍ਹਾਂ ਨੂੰ ਵਿਦੇਸ਼ ਮੰਤਰੀ ਹੀ ਬਣਾ ਦਿੱਤਾ। ਸਾਬਕਾ ਵਿਦੇਸ਼ ਸਕੱਤਰ ਸੁਬਰਾਮਣੀਅਮ ਜਯਸ਼ੰਕਰ ਨੂੰ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਦੇਣਾ ਦਿਖਾਉਂਦਾ ਹੈ ਕਿ ਪੀ.ਐੱਮ. ਮੋਦੀ ਨੇ ਮਾਹਰ ਨੂੰ ਤਰਜੀਹ ਦਿੱਤੀ ਹੈ। ਪਿਛਲੀ ਜਨਵਰੀ ਨੂੰ ਰਿਟਾਇਰ ਹੋਏ ਜਯਸ਼ੰਕਰ ਨੇ ਭਾਰਤ-ਅਮਰੀਕਾ ਸਿਵਲ ਨਿਊਕਲੀਅਰ ਡੀਲ ਨੂੰ ਪਾਸ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।


author

DIsha

Content Editor

Related News