ਦਿੱਲੀ ਸਿੰਚਾਈ ਵਿਭਾਗ ’ਚ 4.6 ਕਰੋੜ ਰੁਪਏ ਦੀ ਧੋਖਾਦੇਹੀ, ਇੰਜੀਨੀਅਰ ਤੇ ਠੇਕੇਦਾਰ ਗ੍ਰਿਫ਼ਤਾਰ
Tuesday, Jul 01, 2025 - 05:26 PM (IST)

ਨਵੀਂ ਦਿੱਲੀ (ਭਾਸ਼ਾ) : ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ. ਸੀ. ਬੀ.) ਨੇ ਸਿੰਚਾਈ ਅਤੇ ਹੜ ਕੰਟਰੋਲ (ਆਈ. ਐਂਡ ਐੱਫ. ਸੀ.) ਵਿਭਾਗ ਵਿਚ 4.6 ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਦੇ ਦੋਸ਼ ਹੇਠ ਇਕ ਮੁਅੱਤਲ ਕਾਰਜਕਾਰੀ ਇੰਜੀਨੀਅਰ ਅਤੇ ਇਕ ਨਿੱਜੀ ਠੇਕੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਵਾਂ ਮੁਲਜ਼ਮਾਂ ਨੇ ਧੋਖਾਦੇਹੀ ਕਰਦੇ ਹੋਏ ਕਥਿਤ ਤੌਰ ’ਤੇ ਅਜਿਹੇ ਨਿਰਮਾਣ ਕੰਮਾਂ ਲਈ 4.6 ਕਰੋੜ ਰੁਪਏ ਤੋਂ ਵੱਧ ਦੇ ਭੁਗਤਾਨ ਕਰਵਾਏ ਜੋ ਕਦੇ ਹੋਏ ਹੀ ਨਹੀਂ।
ਇਹ ਵੀ ਪੜ੍ਹੋ - ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!
ਇਹ ਬੇਨਿਯਮੀਆਂ ਉੱਤਰੀ ਦਿੱਲੀ ਦੇ ਸਿਰਸਪੁਰ ਪਿੰਡ ਵਿਚ ਜਲ ਨਿਕਾਸੀ ਅਤੇ ਸੜਕ ਪ੍ਰਾਜੈਕਟਾਂ ਨਾਲ ਸੰਬੰਧਤ ਹਨ। ਇਨ੍ਹਾਂ ਜਲ ਨਿਕਾਸੀ ਅਤੇ ਸੜਕ ਪ੍ਰਾਜੈਕਟਾਂ ਦਾ ਕੰਮ ਸਿਰਫ ਕਾਗਜ਼ਾਂ ’ਤੇ ਹੋਇਆ। ਇਹ ਮਾਮਲਾ ਇਕ ਅੰਦਰੂਨੀ ਜਾਂਚ ਦੌਰਾਨ ਸਾਹਮਣੇ ਆਇਆ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੰਮਾਂ ਦੇ ਮੌਕੇ ’ਤੇ ਤਸਦੀਕ ਕੀਤੇ ਬਿਨਾਂ ਕੁਝ ਠੇਕੇਦਾਰਾਂ ਨੂੰ ਭੁਗਤਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ - Rain Alert 6 Days: ਅਗਲੇ 6 ਦਿਨ ਪਵੇਗਾ ਹੋਰ ਵੀ ਭਾਰੀ ਮੀਂਹ, ਬਿਜਲੀ ਡਿੱਗਣ ਦਾ ਖ਼ਤਰਾ, ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8