ਨੋਟਬੰਦੀ ਦੇ ਬਾਅਦ ਬੈਂਕਾਂ ਦੇ 3.16 ਲੱਖ ਕਰੋੜ ਰੁਪਏ ਡੁੱਬੇ : ਰਾਹੁਲ ਗਾਂਧੀ
Monday, Oct 01, 2018 - 04:14 PM (IST)

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨਾਲ ਆਮ ਆਦਮੀ ਸਾਹਮਣੇ ਇੱਕ ਵੱਡਾ ਸੰਕਟ ਖੜ੍ਹਾ ਹੋਇਆ, ਜਦਕਿ ਪੂੰਜੀਪਤੀਆਂ ਲਈ ਇਹ ਕਾਲੀ ਕਮਾਈ ਨੂੰ ਸਫੈਦ ਕਰਨ ਦਾ ਮੌਕਾ ਸੀ ਤੇ ਇਸ ਖੇਡ 'ਚ ਬੈਂਕਾਂ ਦੇ 3.16 ਲੱਖ ਕਰੋੜ ਡੁੱਬੇ ਹਨ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਪ੍ਰੈਲ 2014 ਤੋਂ ਅਪ੍ਰੈਲ 2018 'ਚ ਬੈਂਕਾਂ ਤੋਂ ਵਸੂਲੇ ਗਏ ਕਰਜ਼ੇ ਦੀ ਤੁਲਨਾ 'ਚ ਸੱਤ ਗੁਣਾ ਪੈਸਾ ਬੱਟੇ ਖਾਤੇ 'ਚ ਪਾ ਦਿੱਤਾ, ਜਿਸ ਕਾਰਨ ਆਮ ਜਨਤਾ ਦੇ 3.16 ਲੱਖ ਕਰੋੜ ਰੁਪਏ ਡੁੱਬ ਗਏ।