ਹੋਮ ਕੁਆਰੰਟਾਈਨ ਦਾ ਉਲੰਘਣ ਕੀਤਾ ਤਾਂ ਹੋਵੇਗਾ 2 ਹਜ਼ਾਰ ਰੁਪਏ ਜੁਰਮਾਨਾ

Thursday, May 28, 2020 - 12:53 PM (IST)

ਹੋਮ ਕੁਆਰੰਟਾਈਨ ਦਾ ਉਲੰਘਣ ਕੀਤਾ ਤਾਂ ਹੋਵੇਗਾ 2 ਹਜ਼ਾਰ ਰੁਪਏ ਜੁਰਮਾਨਾ

ਭੋਪਾਲ— ਮੱਧ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੂਜੇ ਸੂਬਿਆਂ ਤੋਂ ਆ ਰਹੇ ਲੋਕ ਨੂੰ ਹੋਮ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਪਰ ਕਈ ਲੋਕ ਇਸ ਦਾ ਉਲੰਘਣ ਵੀ ਕਰ ਰਹੇ ਹਨ। ਇਸ ਕਾਰਨ ਸਿਹਤ ਮਹਿਕਮੇ ਨੇ ਹੋਮ ਕੁਆਰੰਟਾਈਨ ਦਾ ਉਲੰਘਣ ਕਰਨ ਵਾਲਿਆਂ 'ਤੇ 2,000 ਰੁਪਏ ਦਾ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਹੈ। ਪ੍ਰਦੇਸ਼ 'ਚ ਵੱਡੀ ਗਿਣਤੀ ਵਿਚ ਬਾਹਰ ਤੋਂ ਪ੍ਰਵਾਸੀ ਮਜ਼ਦੂਰਾਂ ਸਮੇਤ ਕਈ ਲੋਕਾਂ ਦੀ ਆਪਣੇ ਘਰਾਂ 'ਚ ਵਾਪਸੀ ਹੋ ਰਹੀ ਹੈ। ਇਨ੍ਹਾਂ ਲੋਕਾਂ 'ਚੋਂ ਕੁਝ ਨੂੰ ਕੁਆਰੰਟੀਨ ਸੈਂਟਰਾਂ 'ਚ ਰੱਖਿਆ ਗਿਆ ਹੈ। ਉੱਥੇ ਹੀ ਕਈ ਲੋਕਾਂ ਨੂੰ ਘਰਾਂ 'ਚ ਹੀ ਕੁਆਰੰਟਾਈਨ ਕੀਤਾ ਗਿਆ ਹੈ। ਉਸ ਤੋਂ ਬਾਅਦ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਲੋਕ ਹੋਮ ਕੁਆਰੰਟੀਨ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕਰ ਰਹੇ ਹਨ। ਇਸ ਨਾਲ ਵਾਇਰਸ ਦੇ ਫੈਸਲਾ ਦਾ ਖਤਰਾ ਬਣਿਆ ਹੋਇਆ ਹੈ।

PunjabKesari

ਸੂਬੇ ਦੇ ਸਿਹਤ ਮਹਿਕਮੇ ਦੇ ਕਮਿਸ਼ਨਰ ਫੈਜ਼ ਅਹਿਮਦ ਕਿਦਵਈ ਨੇ ਬੁੱਧਵਾਰ ਨੂੰ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ, ਉਨ੍ਹਾਂ ਤੋਂ ਸਹਿਮਤੀ ਲਈ ਜਾਵੇ। ਇਸ ਤੋਂ ਬਾਅਦ ਜੋ ਲੋਕ ਹੋਮ ਕੁਆਰੰਟਾਈਨ ਦਾ ਉਲੰਘਣ ਕਰਦੇ ਹਨ, ਉਨ੍ਹਾਂ 'ਤੇ ਪਹਿਲੀ ਵਾਰ 2,000 ਰੁਪਏ ਦਾ ਜੁਰਮਾਨ ਲਾਇਆ ਜਾਵੇ। ਇਸ ਤੋਂ ਬਾਅਦ ਮੁੜ ਉਲੰਘਣ ਕਰਨ ਤਾਂ ਉਸ ਨੂੰ ਤੁਰੰਤ ਕੁਆਰੰਟੀਨ ਸੈਂਟਰ ਭੇਜਿਆ ਜਾਵੇ। ਹੋਮ ਕੁਆਰੰਟੀਨ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਾ ਕਰਨ ਵਾਲੇ ਲੋਕਾਂ ਤੋਂ ਵਾਇਰਸ ਫੈਲਣ ਦਾ ਖਤਰਾ ਹੋ ਸਕਦਾ ਹੈ।


author

Tanu

Content Editor

Related News