ਰੇਲਵੇ ''ਚ ਨਿਕਲੀ 1300 ਤੋਂ ਵੱਧ ਅਹੁਦਿਆਂ ''ਤੇ ਭਰਤੀ, ਜਾਣੋ ਯੋਗਤਾ ਸਣੇ ਹੋਰ ਸ਼ਰਤਾਂ

Wednesday, Aug 07, 2024 - 12:04 PM (IST)

ਨਵੀਂ ਦਿੱਲੀ- ਰੇਲਵੇ 'ਚ ਨਵੀਂ ਭਰਤੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਰੇਲਵੇ ਭਰਤੀ ਬੋਰਡ (RRB) ਨੇ ਪੈਰਾ ਮੈਡੀਕਲ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਹਾਲਾਂਕਿ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 17 ਅਗਸਤ, 2024 ਤੋਂ ਸ਼ੁਰੂ ਹੋਵੇਗੀ। ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 16 ਸਤੰਬਰ 2024 ਰੱਖੀ ਗਈ ਹੈ। ਉਮੀਦਵਾਰ http://RRB indianrailways.gov.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ ਅਤੇ ਆਪਣੇ ਖੇਤਰ ਦੇ ਅਨੁਸਾਰ ਅਪਲਾਈ ਕਰ ਸਕਦੇ ਹਨ।

ਭਰਤੀ ਦੇ ਵੇਰਵੇ

ਰੇਲਵੇ ਦੀ ਇਹ ਭਰਤੀ ਨਰਸਿੰਗ ਸੁਪਰਡੈਂਟ, ਸਪੀਚ ਥੈਰੇਪੀ, ਫੀਲਡ ਵਰਕਰ, ਈ. ਸੀ. ਜੀ. ਟੈਕਨੀਸ਼ੀਅਨ, ਡਾਇਟੀਸ਼ੀਅਨ ਤੋਂ ਲੈ ਕੇ ਵੱਖ-ਵੱਖ ਅਸਾਮੀਆਂ ਲਈ ਕੀਤੀ ਗਈ ਹੈ। ਇਸ ਭਰਤੀ ਜ਼ਰੀਏ 1376 ਅਹੁਦਿਆਂ ਨੂੰ ਭਰਿਆ ਜਾਵੇਗਾ।

ਉਮਰ ਹੱਦ

ਇਸ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18-21 ਸਾਲ ਅਤੇ ਵੱਧ ਤੋਂ ਵੱਧ ਉਮਰ ਪੋਸਟ ਅਨੁਸਾਰ 33-43 ਸਾਲ ਹੋਣੀ ਚਾਹੀਦੀ ਹੈ।

ਵਿੱਦਿਅਕ ਯੋਗਤਾ

ਬਿਨੈਕਾਰਾਂ ਕੋਲ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ ਸਬੰਧਤ ਪੋਸਟ ਲਈ ਘੱਟੋ-ਘੱਟ ਵਿਦਿਅਕ/ਪੇਸ਼ੇਵਰ/ਤਕਨੀਕੀ ਯੋਗਤਾ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਇਸ਼ਤਿਹਾਰ ਨੰ. CEN 04/2024, ਜੋ ਕਿ ਖੇਤਰੀ RRB ਵੈੱਬਸਾਈਟਾਂ 'ਤੇ ਜਾਰੀ ਕੀਤਾ ਜਾਵੇਗਾ।

ਇੰਝ ਹੋਵੇਗੀ ਚੋਣ

ਰੇਲਵੇ ਦੀ ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਟੈਸਟ (CBT) ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। 

ਅਰਜ਼ੀ ਫ਼ੀਸ

ਅਰਜ਼ੀ ਦੌਰਾਨ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 500 ਰੁਪਏ ਅਦਾ ਕਰਨੇ ਪੈਣਗੇ। ਜਦੋਂ ਕਿ SC, ST, ਸਾਬਕਾ ਫੌਜੀ, ਮਹਿਲਾ, ਟਰਾਂਸਜੈਂਡਰ, EBC, PWBD ਵਰਗ ਦੇ ਉਮੀਦਵਾਰਾਂ ਲਈ ਇਹ ਫੀਸ 250 ਰੁਪਏ ਹੋਵੇਗੀ। ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲ, ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News