ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

11/15/2018 12:40:19 PM

ਨਵੀਂ ਦਿੱਲੀ-ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਨੇ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ ਲਈ ਕੰਪਿਊਟਰ ਆਧਾਰਿਤ ਪ੍ਰੀਖਿਆ (ਸੀ. ਬੀ. ਟੀ.) ਦੀ ਤਾਰੀਕ ਐਲਾਨ ਕਰ ਦਿੱਤੀ ਹੈ। ਇਸ ਪ੍ਰੀਖਿਆ 'ਚ ਹੁਣ ਪਹਿਲੇ ਪੜਾਅ ਦੀ ਤਾਰੀਕ ਐਲਾਨ ਕੀਤੀ ਗਈ ਹੈ।

ਪ੍ਰੀਖਿਆ ਦੀ ਤਾਰੀਕ-19 ਦਸੰਬਰ 2018

ਅਹੁਦੇ ਦਾ ਨਾਂ-ਰੇਲਵੇ ਸੁਰੱਖਿਆ ਫੋਰਸ 'ਚ ਐੱਸ. ਆਈ. ਅਤੇ ਕਾਂਸਟੇਬਲ 

ਅਹੁਦਿਆਂ ਦੀ ਗਿਣਤੀ-9,739 
ਇਹ ਪਹਿਲੇ ਪੜਾਅ 'ਚ ਹੋਣ ਵਾਲੇ ਸੀ. ਬੀ. ਟੀ. ਦੀ ਤਾਰੀਕ ਐਲਾਨ ਕੀਤੀ ਗਈ ਹੈ। ਇੱਛੁਕ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ ਅਤੇ ਉਹ 19 ਦਸੰਬਰ ਨੂੰ ਹੋਣ ਵਾਲੀ ਪ੍ਰੀਖਿਆ ਦੇ ਐਡਮਿਟ ਕਾਰਡ 9 ਦਸੰਬਰ 2018 ਤੋਂ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਣਗੇ। ਇਹ ਕੰਪਿਊਟਰ ਆਧਾਰਿਤ ਪ੍ਰੀਖਿਆ 6 ਲੋਕਾਂ ਦੇ ਗਰੁੱਪ ਦੇ ਹਿਸਾਬ ਨਾਲ ਵਾਰੀ-ਵਾਰੀ ਆਯੋਜਿਤ ਕੀਤੀ ਜਾਵੇਗੀ। ਹੇਠਾਂ ਦਿੱਤੇ ਗਏ ਵੇਰਵੇ ਦੇ ਮੁਤਾਬਕ ਇਹ ਟੈਸਟ ਆਯੋਜਿਤ ਹੋਣਗੇ।

ਉੱਤਰ-ਪੂਰਬੀ ਸਰਹੱਦੀ ਰੇਲਵੇ-
ਗਰੁੱਪ ਐੱਫ: ਆਰ. ਪੀ. ਐੱਸ. ਐੱਫ.
ਗਰੁੱਪ ਏ: ਸਾਊਥ ਰੇਲਵੇ, ਸਾਊਥ ਵੈਸਟ ਰੇਲਵੇ ਅਤੇ ਸਾਊਥ ਸੈਂਟਰਲ ਰੇਲਵੇ
ਗਰੁੱਪ ਬੀ: ਸਾਊਥ ਰੇਲਵੇ, ਵੈਸਟਰਨ ਰੇਲਵੇ, ਵੈਸਟ ਸੈਂਟਰਲ ਰੇਲਵੇ ਅਤੇ ਸਾਊਥ ਈਸਟ ਸੈਂਟਰਲ ਰੇਲਵੇ
ਗਰੁੱਪ ਸੀ: ਈਸਟਰਨ ਰੇਲਵੇ, ਈਸਟ ਸੈਂਟਰਲ ਰੇਲਵੇ, ਸਾਊਥ ਈਸਟ ਰੇਲਵੇ ਅਤੇ ਈਸਟ ਕੋਸਟ ਰੇਲਵੇ,
ਗਰੁੱਪ ਡੀ: ਨਾਰਥ ਰੇਲਵੇ, ਨਾਰਥ ਈਸਟ ਰੇਲਵੇ, ਨਾਰਥ ਵੈਸਟ ਰੇਲਵੇ ਅਤੇ ਨਾਰਥ ਸੈਂਟਰਲ ਰੇਲਵੇ
ਸੈਂਟਰਲ ਰਿਕਰੂਟਮੈਂਟ ਕਮੇਟੀ ਨੇ ਐੱਸ. ਆਈ. ਅਤੇ ਕਾਂਸਟੇਬਲ ਅਹੁਦਿਆਂ ਦੇ ਲਈ ਉਮੀਦਵਾਰਾਂ ਨੂੰ ਰੋਲ ਨੰਬਰ ਦਿੱਤੇ ਗਏ ਹਨ। ਇਹ ਰੋਲ ਨੰਬਰ ਉਨ੍ਹਾਂ ਨੂੰ 16 ਨਵੰਬਰ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਇਸ ਤੋਂ ਬਾਅਦ ਪ੍ਰੀਖਿਆ ਦੀ ਪੂਰੀ ਜਾਣਕਾਰੀ ਭਾਰਤੀ ਰੇਲਵੇ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਜਾਵੇਗੀ। ਇਸ ਪ੍ਰੀਖਿਆ ਦੇ ਰਾਹੀਂ ਰੇਲਵੇ 8,619 ਅਤੇ 1,120 ਐੱਸ ਆਈ ਦੀ ਭਰਤੀ ਕਰੇਗਾ।

ਇਸ ਤੋਂ ਇਲਾਵਾ ਇਛੁੱਕ ਉਮੀਦਵਾਰ ਵੈੱਬਸਾਈਟ https://constable1.rpfonlinereg.org/home.html 'ਤੇ ਜਾਣਕਾਰੀ ਪੜ੍ਹੋ।

ਗਰੁੱਪ ਈ ਦੇ ਲਈ ਸੀ. ਬੀ. ਟੀ. ਪ੍ਰੀਖਿਆ 19 ਦਸੰਬਰ ਤੋਂ ਆਯੋਜਿਤ ਹੋ ਰਹੀ ਹੈ। ਇਸ ਲਈ ਉਮੀਦਵਾਰ 9 ਦਸੰਬਰ ਤੋਂ ਆਪਣੇ ਕਾਲ ਲੇਟਰ ਡਾਊਨਲੋਡ ਕਰ ਲੈਣ। ਰਿਕਰੂਟਮੈਂਟ ਬੋਰਡ ਟੈਸਟ ਸੈਂਟਰ, ਪ੍ਰੀਖਿਆ ਤਾਰੀਕ ਅਤੇ ਟਾਈਮਿੰਗ ਦੀ ਜਾਣਕਾਰੀ ਹਰ ਉਮੀਦਵਾਰ ਦੇ ਈਮੇਲ 'ਤੇ ਵੱਖਰੀ-ਵੱਖਰੀ ਭੇਜੀ ਜਾਵੇਗੀ। ਪ੍ਰੀਖਿਆ ਚਾਰ ਪੜਾਵਾਂ 'ਚ ਆਯੋਜਿਤ ਕੀਤੀ ਜਾਵੇਗੀ। ਰੇਲਵੇ ਰਿਕੂਰਟਮੈਂਟ ਬੋਰਡ ਆਰ. ਪੀ. ਐੱਫ. ਪ੍ਰੀਖਿਆ ਲਗਭਗ ਹਰ ਸਾਲ ਆਯੋਜਿਤ ਕਰਦਾ ਹੈ। ਇਸ 'ਚ ਔਰਤਾ-ਮਰਦ ਦੋਵੇਂ ਹੀ ਉਮੀਦਵਾਰ ਹਿੱਸਾ ਲੈਂਦੇ ਹਨ।


Iqbalkaur

Content Editor

Related News