RP ਸਿੰਘ ਨੇ ਤੋਪਾਂ ਅੱਗੇ ਹਿੱਕਾਂ ਤਾਣਨ ਵਾਲੇ ਨਾਮਧਾਰੀ ਸਿੱਖਾਂ ਦੇ ਬਲੀਦਾਨ ਨੂੰ ਕੀਤਾ ਯਾਦ, ਨਿਸ਼ਾਨੇ 'ਤੇ ਕਾਂਗਰਸ

01/18/2023 11:50:29 AM

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਆਰ.ਪੀ. ਸਿੰਘ ਨੇ ਤੋਪਾਂ ਨਾਲ ਉਡਾਏ ਏ 66 ਨਾਮਧਾਰੀ ਸਿੱਖਾਂ ਦੇ ਬਲੀਦਾਨ ਨੂੰ ਯਾਦ ਕੀਤਾ ਹੈ। ਆਰ.ਪੀ. ਸਿੰਘ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ,''ਤੋਪਾਂ ਨਾਲ ਉਡਾਏ ਗਏ 66 ਨਾਮਧਾਰੀ ਸਿੱਖਾਂ ਦੇ ਵੀਰਤਾਪੂਰਨ ਬਲੀਦਾਨ ਨੂੰ ਯਾਦ ਕਰਦੇ ਹੋਏ। ਘੱਟ ਹੀ ਲੋਕ ਜਾਣਦੇ ਹਨ ਕਿ 1885 'ਚ ਅੰਗਰੇਜ਼ਾਂ ਵਲੋਂ ਕਾਂਗਰਸ ਦੀ ਸਥਾਪਨਾ ਤੋਂ 13 ਸਾਲ ਪਹਿਲਾਂ 17 ਜਨਵਰੀ 1872 ਨੂੰ ਨਾਮਧਾਰੀਆਂ ਨੇ ਆਪਣੇ ਸੰਸਥਾਪਕ ਸਤਿਗੁਰੂ ਰਾਮ ਸਿੰਘ ਦੀ ਅਗਵਾਈ 'ਚ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੇ ਦਿੱਤੀ ਸੀ।''

PunjabKesari

ਦੱਸਣਯੋਗ ਹੈ ਕਿ ਭਾਜਪਾ ਆਗੂ ਆਰਪੀ ਸਿੰਘ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਬੇਸ਼ੱਕ ਅੱਜ ਕਾਂਗਰਸ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਸਿਹਰਾ ਆਪਣੇ ਮੋਢਿਆਂ 'ਤੇ ਲੈਣ ਦਾ ਦਾਅਵਾ ਕਰਦੀ ਹੈ ਪਰ ਅਸਲੀਅਤ ਇਹ ਹੈ ਕਿ ਨਾਮਧਾਰੀ ਸਿੱਖਾਂ ਨੇ ਕਾਂਗਰਸ ਪਾਰਟੀ ਦੀ ਸਥਾਪਨਾ ਤੋਂ ਦਹਾਕਾ ਪਹਿਲਾਂ ਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਇਸ ਦੇ ਨਾਲ ਹੀ ਆਰਪੀ ਸਿੰਘ ਨੇ ਕਿਹਾ ਕਿ ਕਾਂਗਰਸ ਵਲੋਂ 'ਖਾਦੀ ਅੰਦੋਲਨ' ਦਾ ਸਿਹਰਾ ਵੀ ਆਪਣੇ ਸਿਰ 'ਤੇ ਲਿਆ ਜਾ ਰਿਹਾ ਹੈ ਪਰ ਇਹ ਵੀ ਸਿੱਖਾਂ ਵਲੋਂ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 1872 ਵਿੱਚ ਸਿੱਖਾਂ ਨੇ ਖਾਦੀ ਤੇ ਸਵਦੇਸ਼ੀ ਲਹਿਰਾਂ ਸਿੱਖਾਂ ਨੇ ਸ਼ੁਰੂ ਕੀਤੀਆਂ ਸਨ।

ਇਹ ਵੀ ਪੜ੍ਹੋ : ਆਜ਼ਾਦੀ ਸੰਗਰਾਮ ਦਾ ਪਹਿਲਾ ਵਿਦਰੋਹ-ਕੂਕਾ ਅੰਦੋਲਨ


DIsha

Content Editor

Related News