ਜੈਰਾਮ ਠਾਕੁਰ ਨੇ ਧਰਮਸ਼ਾਲਾ ''ਚ 207 ਕਰੋੜ ਦੀ ਲਾਗਤ ਨਾਲ ਬਣੇ ਰੋਪਵੇਅ ਦਾ ਉਦਘਾਟਨ ਕੀਤਾ

Thursday, Jan 20, 2022 - 04:20 PM (IST)

ਧਰਮਸ਼ਾਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬੁੱਧਵਾਰ ਤੋਂ ਮੈਕਲਿਓਡਗੰਜ ਤੱਕ ਰੋਪਵੇਅ ਧਰਮਸ਼ਾਲਾ ਸਕਾਈਵੇਅ ਦਾ ਉਦਘਾਟਨ ਕੀਤਾ। 207 ਕਰੋੜ ਕੀਤਾ ਚ 1.8 ਕਿਲੋਮੀਟਰ ਲੰਬਾ ਰੋਪਵੇਅ ਧਰਮਸ਼ਾਲਾ ਨੂੰ ਮੈਕਲਿਓਡਗੰਜ ਨਾਲ ਜੋੜਦਾ ਹੈ, ਜਿਸ ਨੂੰ ਲਿਟਿਲ ਲਹਾਸਾ ਵੀ ਕਿਹਾ ਜਾਂਦਾ ਹੈ ਅਤੇ ਜੋ ਤਿੱਬਤੀ ਪ੍ਰਸ਼ਾਸਨ ਦਾ ਹੈੱਡਕੁਆਰਟਰ ਵੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ 'ਚ ਜੈਰਾਮ ਨੇ ਕਿਹਾ ਕਿ ਰੋਪਵੇਅ 'ਤੇ ਕੰਮ 2018 'ਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਨਿੱਜੀ ਜਨਤਕ ਸਾਂਝੇਦਾਰੀ 'ਚ ਧਰਮਸ਼ਾਲਾ ਰੋਪਵੇਅ ਲਿਮਟਿਡ ਅਤੇ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਤੇ ਨਾਗਰਿਕ ਹਵਾਬਾਜ਼ੀ ਵਿਭਾਗ ਨੇ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਰੋਪਵੇਅ ਮੈਕਲਿਓਡਗੰਜ ਦੀ ਆਵਾਜਾਈ ਸਮੱਸਿਆ ਹੱਲ ਕਰਨ ਦੇ ਨਾਲ ਸੈਲਾਨੀਆਂ ਦੇ ਆਕਰਸ਼ਨ ਦਾ ਇਕ ਕੇਂਦਰ ਵੀ ਬਣੇਗਾ। ਰੋਪਵੇਅ ਇਕ ਘੰਟੇ 'ਚ ਇਕ ਦਿਸ਼ਾ 'ਚ 1000 ਲੋਕਾਂ ਨੂੰ ਢੋਅ ਸਕਦਾ ਹੈ ਅਤੇ ਟਰਾਲੀ ਨੂੰ ਧਰਮਸ਼ਾਲਾ ਤੋਂ ਮੈਕਲਿਓਡਗੰਜ ਤੱਕ ਪਹੁੰਚਣ 'ਚ 5 ਮਿੰਟ ਦਾ ਸਮਾਂ ਲੱਗੇਗਾ।


DIsha

Content Editor

Related News