ਸੈਲਾਨੀਆਂ ਨਾਲ ਮੁੜ ਮਹਿਕਿਆ ਰੋਹਤਾਂਗ, ਵਾਹਨਾਂ ਨੂੰ ਸੁਰੰਗ ਵੱਲ ਜਾਣ ਦੀ ਮਿਲੀ ਆਗਿਆ
Tuesday, Jun 15, 2021 - 02:25 PM (IST)
ਮਨਾਲੀ— ਕੋਵਿਡ-19 ਮਹਾਮਾਰੀ ਕਾਰਨ ਰੋਹਤਾਂਗ ਦਰਰਾ ’ਚ ਛਾਇਆ ਸੰਨਾਟਾ ਹੁਣ ਦੂਰ ਹੋਣ ਲੱਗਾ ਹੈ। ਸੈਰ-ਸਪਾਟਾ ਸਥਾਨ ਰੋਹਤਾਂਗ ਸੈਲਾਨੀਆਂ ਨਾਲ ਮੁੜ ਤੋਂ ਮਹਿਕ ਉਠਿਆ ਹੈ। ਦਰਅਸਲ ਕੋਵਿਡ ਨਿਯਮਾਂ ਦੀ ਪਾਲਣਾ ਦੀ ਸ਼ਰਤ ’ਤੇ ਸੈਲਾਨੀਆਂ ਨੂੰ ਰੋਹਤਾਂਗ ਜਾਣ ਦੀ ਆਗਿਆ ਦਿੱਤੀ ਗਈ ਹੈ। ਪਹਿਲੇ ਦਿਨ ਸੈਲਾਨੀ ਵਾਹਨਾਂ ਨੂੰ ਰੋਹਤਾਂਗ ਜਾਣ ਦੀ ਲਈ ਆਗਿਆ ਦਿੱਤੀ ਗਈ। ਕੋਰੋਨਾ ਮਹਾਮਾਰੀ ਦਰਮਿਆਨ ਸਥਿਤੀ ਆਮ ਹੋਣ ’ਤੇ ਸੈਲਾਨੀ ਆਨਲਾਈਨ ਪਰਮਿਟ ਪ੍ਰਾਪਤ ਕਰ ਕੇ ਰੋਹਤਾਂਗ ਜਾ ਸਕਣਗੇ। ਸੈਲਾਨੀ ਆਪਣੇ ਵਾਹਨ ਰੋਹਤਾਂਗ ਸੁਰੰਗ ਵੱਲ ਲੈ ਕੇ ਜਾ ਸਕਣਗੇ।
ਦਰਅਸਲ ਰੋਹਤਾਂਗ ਦਰਰਾ ਸਮੁੰਦਰ ਤਲ ਤੋਂ 13,058 ਫੁੱਟ ਦੀ ਉੱਚਾਈ ’ਤੇ ਸਥਿਤ ਹੈ ਅਤੇ ਹਰ ਸਾਲ ਕਰੀਬ 6 ਮਹੀਨੇ ਤੱਕ ਲਈ ਸੜਕ ਬਰਫ਼ ਨਾਲ ਢਕੀ ਰਹਿੰਦੀ ਹੈ। ਜਿਸ ਕਾਰਨ ਲਾਹੌਲ-ਸਪਿਤੀ ਘਾਟੀ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਟੁੱਟ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਲੱਦਾਖ ਸਰਹੱਦੀ ਖੇਤਰਾਂ ਵਿਚ ਵੀ ਸਪਲਾਈ ’ਚ ਰੁਕਾਵਟ ਬਣੀ ਰਹਿੰਦੀ ਹੈ। ਰੋਹਤਾਂਗ ਅਸਲ ਵਿਚ ਪੀਰ ਪੰਜਾਲ ਪਰਬਤ ਸ਼੍ਰੇਣੀ ’ਚ ਪੈਂਦਾ ਹੈ, ਜੋ ਕਿ ਹਿਮਾਲਿਆ ਖੇਤਰ ’ਚ ਜੰਮੂ-ਕਸ਼ਮੀਰ ਤੱਕ ਫੈਲਿਆ ਹੋਇਆ ਹੈ। ਰੋਹਤਾਂਗ ਸੁਰੰਗ ਬਣਨ ਨਾਲ ਸੀਮਾ ਖੇਤਰ ਵਿਚ ਸੜਕ ਮਾਰਗ ਤੋਂ ਆਵਾਜਾਈ ਆਸਾਨੀ ਹੋਈ ਹੈ।