ਕਤਲ ਕਰ ਸੜਕ ''ਤੇ ਸੁੱਟੀ ਲਾਸ਼, ਕੱਪੜੇ ਨਾਲ ਹੱਥ-ਪੈਰ ਬੰਨ੍ਹੇ

Thursday, Aug 22, 2024 - 11:05 AM (IST)

ਕਤਲ ਕਰ ਸੜਕ ''ਤੇ ਸੁੱਟੀ ਲਾਸ਼, ਕੱਪੜੇ ਨਾਲ ਹੱਥ-ਪੈਰ ਬੰਨ੍ਹੇ

ਰੋਹਤਕ- ਹਰਿਆਣਾ ਦੇ ਰੋਹਤਕ ਵਿਚ ਇਕ ਸ਼ਖ਼ਸ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਖ਼ਸ ਦੇ ਹੱਥ ਅਤੇ ਪੈਰ ਕੱਪੜੇ ਨਾਲ ਬੰਨ੍ਹੇ ਹੋਏ ਸਨ ਅਤੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਸੱਟਾਂ ਲੱਗਣ ਕਾਰਨ ਉਹ ਖ਼ੂਨ ਨਾਲ ਲਥਪਥ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਅਤੇ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (FSL) ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਵਿਚ ਜੁੱਟ ਗਈ।

ਪੁਲਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਕੁਲਤਾਨਾ ਰੋਡ ਸਥਿਤ ਸੋਨੀਪਤ ਬਾਈਪਾਸ 'ਤੇ ਕਰੀਬ 35 ਸਾਲਾ ਇਕ ਵਿਅਕਤੀ ਦੀ ਲਾਸ਼ ਪਈ ਮਿਲੀ। ਜਿਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਸਿਰ ਅਤੇ ਹੋਰ ਹਿੱਸਿਆਂ 'ਤੇ ਸੱਟ ਦੇ ਨਿਸ਼ਾਨ ਮਿਲੇ ਹਨ। ਇਸ ਲਈ ਪੁਲਸ ਕਤਲ ਦੇ ਐਂਗਲ ਤੋਂ ਕਾਰਵਾਈ ਕਰ ਰਹੀ ਹੈ। ਫ਼ਿਲਹਾਲ ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਮ੍ਰਿਤਕ ਦੇ ਹੱਥ 'ਤੇ ਦਿਨੇਸ਼ ਲਿਖਿਆ ਹੋਇਆ ਹੈ ਅਤੇ ਹੱਥ ਵਿਚ ਚਾਂਦੀ ਦਾ ਕੜਾ ਵੀ ਪਹਿਨਿਆ ਹੋਇਆ ਹੈ। ਜਾਂਚ ਲਈ FSL ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਜਦੋਂ ਲਾਸ਼ ਦੀ ਜਾਂਚ ਕੀਤੀ ਗਈ ਤਾਂ ਸ਼ਖ਼ਸ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। 

ਓਧਰ ਸਾਂਪਲਾ ਥਾਣਾ ਇੰਚਾਰਜ ਬਿਜੇਂਦਰ ਸਿੰਘ ਨੇ ਦੱਸਿਆ ਕਿ ਸ਼ਖ਼ਸ ਦਾ ਕਤਲ ਕਿਤੇ ਹੋਰ ਕੀਤਾ ਗਿਆ ਹੈ ਅਤੇ ਲਾਸ਼ ਨੂੰ ਇੱਥੇ ਸੁੱਟ ਦਿੱਤਾ ਗਿਆ। ਫ਼ਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਰੋਹਤਕ ਪੀ. ਜੀ. ਆਈ. ਭੇਜ ਦਿੱਤਾ ਗਿਆ ਹੈ ਅਤੇ ਜਲਦੀ ਹੀ ਪੂਰੇ ਮਾਮਲੇ ਦਾ ਖ਼ੁਲਾਸਾ ਹੋ ਜਾਵੇਗਾ।


author

Tanu

Content Editor

Related News