ਹਰਿਆਣਾ ਦੇ ਡਾਡਮ ’ਚ ਪਹਾੜ ਹਾਦਸਾ: ਮਿ੍ਰਤਕਾਂ ਦੀ ਗਿਣਤੀ ਹੋਈ 5

Monday, Jan 03, 2022 - 03:32 PM (IST)

ਭਿਵਾਨੀ (ਬਿਊਰੋ)— ਸ਼ਨੀਵਾਰ ਯਾਨੀ ਕਿ ਨਵੇਂ ਸਾਲ ਦੀ ਸਵੇਰੇ ਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਡਾਡਮ ’ਚ ਪਹਾੜ ਖਿਸਕਣ ਦੀ ਘਟਨਾ ਵਾਪਰੀ ਸੀ। ਇਸ ਦਰਦਨਾਕ ਹਾਦਸੇ ਵਿਚ ਬਚਾਅ ਕੰਮ ਦੌਰਾਨ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਐੱਨ. ਡੀ. ਆਰ. ਐੱਫ. ਗਾਜ਼ੀਆਬਾਦ ਦੇ ਬਚਾਅ ਦਲ ’ਚ ਜਰਮਨ ਸ਼ੈਫਰਡ ਰੋਡਰਿਕ ਡੌਗ ਨੇ ਪੰਜਾਬ ਦੇ ਹੁਸ਼ਿਆਰਪੁਰ ਦੇ ਦਿਨੇਸ਼ ਦੱਤ ਦੀ ਲਾਸ਼ ਪੱਥਰਾਂ ਹੇਠਾਂ ਦੱਬੇ ਹੋਣ ਦੇ ਸੰਕੇਤ ਦਿੱਤੇ। ਬਚਾਅ ਕੰਮ ਵਿਚ ਜੁੱਟੀ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਰਾਤ ਕਰੀਬ 2.15 ਵਜੇ ਲਾਸ਼ ਨੂੰ ਬਾਹਰ ਕੱਢਿਆ। ਹੁਣ ਤੱਕ ਹਾਦਸੇ ਵਿਚ ਦਿਨੇਸ਼ ਦੱਤ ਸਮੇਤ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਹਰਿਆਣਾ ’ਚ ਵਾਪਰਿਆ ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦਰਜਨਾਂ ਵਾਹਨਾਂ ਸਮੇਤ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਓਧਰ ਡਿਪਟੀ ਕਮਿਸ਼ਨਰ ਆਰ. ਐੱਸ. ਢਿੱਲੋਂ ਅਤੇ ਪੁਲਸ ਅਫ਼ਸਰ ਅਜੀਤ ਸਿੰਘ ਸ਼ੇਖਾਵਤ ਸਮੇਤ ਪੂਰਾ ਪ੍ਰਸ਼ਾਸਨਿਕ ਅਮਲਾ ਸ਼ਨੀਵਾਰ ਰਾਤ ਤੋਂ ਘਟਨਾ ਵਾਲੀ ਥਾਂ ’ਤੇ ਤਾਇਨਾਤ ਰਿਹਾ। ਐਤਵਾਰ ਨੂੰ ਵੀ ਉਹ ਬਚਾਅ ਕੰਮ ਦੌਰਾਨ ਜ਼ਰੂਰੀ ਨਿਰਦੇਸ਼ ਦਿੰਦੇ ਰਹੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਪਿੰਡ ਡਾਡਮ ਦੀ ਇਕ ਖਾਨ ’ਚ ਪਹਾੜ ਖਿਸਕਣ ਨਾਲ ਵੱਡਾ ਹਾਦਸਾ ਵਾਪਰ ਗਿਆ ਸੀ। ਜਿਸ ਦੇ ਹੇਠਾਂ ਕਈ ਵਾਹਨ ਅਤੇ ਲੋਕ ਦੱਬੇ ਗਏ ਸਨ। ਬਚਾਅ ਕੰਮ ਦੌਰਾਨ ਕਰੀਬ ਛੋਟੇ-ਵੱਡੇ 6 ਵਾਹਨਾਂ ਨੂੰ ਕੱਢਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਹਰਿਆਣਾ ਹਾਦਸਾ: ਵਧੇਰੇ ਡੂੰਘਾਈ ਤੱਕ ਖੋਦਾਈ ਹੋਣ ਕਾਰਨ ਖਿਸਕਿਆ ਡਾਡਮ ਦਾ ਪਹਾੜ

ਡਾਕਟਰਾਂ ਦੀ ਟੀਮ ਰਾਤ ਭਰ ਰਹੀ ਮੌਜੂਦ
ਬਚਾਅ ਕੰਮ ਦੌਰਾਨ ਡਾਕਟਰਾਂ ਦੀ ਟੀਮ ਵੀ ਰਾਤ ਭਰ ਮੌਜੂਦ ਰਹੀ। ਸਿਹਤ ਵਿਭਾਗ ਦੀਆਂ 3 ਐਂਬੂਲੈਂਸ ਰਾਤ ਨੂੰ ਘਟਨਾ ਵਾਲੀ ਥਾਂ ’ਤੇ ਰਹੀਆਂ। ਇਸ ਤੋਂ ਇਲਾਵਾ ਫਾਇਰ ਬਿ੍ਰਗੇਡ ਦੀਆਂ 2 ਗੱਡੀਆਂ ਵੀ ਮੌਜੂਦ ਰਹੀਆਂ। ਇਸ ਤੋਂ ਇਲਾਵਾ ਹਰਿਆਣਾ ਪੁਲਸ ਦੇ ਵੀ 100 ਅਤੇ ਐੱਸ. ਡੀ. ਆਰ. ਐੱਫ. ਦੇ 31 ਜਵਾਨ ਘਟਨਾ ਵਾਲੀ ਥਾਂ ’ਤੇ ਬਚਾਅ ਕੰਮ ਵਿਚ ਮਦਦ ਲਈ ਤਾਇਨਾਤ ਰਹੇ। ਅਜਿਹੇ ਵਿਚ ਡਾਡਮ ਵਿਚ 250 ਤੋਂ ਵੱਧ ਜਵਾਨ ਬਚਾਅ ਕੰਮ ਲਈ ਤਾਇਨਾਤ ਰਹੇ।


Tanu

Content Editor

Related News