ਸਿਆਸਤ ’ਚ ਆਉਣਗੇ ਰਾਬਰਟ ਵਢੇਰਾ!

Monday, Feb 25, 2019 - 12:39 AM (IST)

ਸਿਆਸਤ ’ਚ ਆਉਣਗੇ ਰਾਬਰਟ ਵਢੇਰਾ!

ਨਵੀਂ ਦਿੱਲੀ, (ਇੰਟ.)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਢੇਰਾ ਨੇ ਆਪਣੀ ਪਤਨੀ ਪ੍ਰਿਯੰਕਾ ਦੇ ਸਰਗਰਮ ਸਿਆਸਤ ਵਿਚ ਆਉਣ ਤੋਂ ਲਗਭਗ ਇਕ ਮਹੀਨੇ ਬਾਅਦ ਖੁਦ ਵੀ ਸਿਆਸਤ ਵਿਚ ਆਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਇਕ ਤਾਜ਼ਾ ਫੇਸਬੁੱਕ ਪੋਸਟ ਵਿਚ ਕਿਹਾ ਕਿ ਮਨੀ ਲਾਂਡਰਿੰਗ ਕੇਸ ਵਿਚ ਨਾਂ ਹਟਣ ਪਿੱਛੋਂ ਉਹ ਦੇਸ਼ ਵਾਸੀਆਂ ਦੀ ਸੇਵਾ ਵਿਚ ਵੱਡੀ ਭੂਮਿਕਾ ਨਿਭਾਉਣੀ ਚਾਹੁੰਦੇ ਹਨ। ਉਨ੍ਹਾਂ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ 10 ਸਾਲ ਤੋਂ ਉਨ੍ਹਾਂ ਦੇ ਨਾਂ ਦੀ ਵਰਤੋਂ ਵੱਖ-ਵੱਖ ਮੁੱਦਿਆਂ ਨੂੰ ਭਟਕਾਉਣ ਲਈ ਕੀਤੀ ਜਾ ਰਹੀ ਹੈ।
 


Related News