ਲੁਟੇਰੇ ਬਾਬਾ ਰਾਮਦੇਵ ਦੇ ਸਲਾਹਕਾਰ ਤੋਂ ਮੋਬਾਈਲ ਖੋਹ ਕੇ ਫਰਾਰ

Monday, Jul 22, 2024 - 04:07 PM (IST)

ਲੁਟੇਰੇ ਬਾਬਾ ਰਾਮਦੇਵ ਦੇ ਸਲਾਹਕਾਰ ਤੋਂ ਮੋਬਾਈਲ ਖੋਹ ਕੇ ਫਰਾਰ

ਨਵੀਂ ਦਿੱਲੀ : ਬਾਈਕ ਸਵਾਰ ਦੋ ਲੁਟੇਰੇ ਬਾਬਾ ਰਾਮਦੇਵ ਦੇ ਸਲਾਹਕਾਰ ਦਾ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਮਾਮਲਾ ਰਾਜੇਂਦਰ ਨਗਰ ਥਾਣਾ ਖੇਤਰ ਦਾ ਹੈ। ਪੁਲਸ ਅਨੁਸਾਰ ਉਨ੍ਹਾਂ ਕੋਲ ਅਜੇ ਤੱਕ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ। ਫਿਲਹਾਲ ਪੀੜਤ ਤਿਜਾਰਾਵਾਲਾ ਨੇ ‘ਐਕਸ’ ’ਤੇ ਟਵੀਟ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਹਾਲਾਂਕਿ ਘਟਨਾ ਤੋਂ ਬਾਅਦ ਉਹ ਹਰਿਦੁਆਰ ਚਲੇ ਗਏ ਹਨ।
ਜਾਣਕਾਰੀ ਮੁਤਬਾਕ ਤਿਜਾਰਪਵਾਲਾ ਸਵੇਰੇ ਕਰੀਬ 6.30 ਵਜੇ ਕਿੇ ਜਾਣਕਾਰ ਨੂੰ ਮਿਲਣ ਲਈ ਰਾਜੇਂਦਰ ਨਗਰ ਜਾ ਰਹੇ ਸਨ, ਇਸੇ ਦੌਰਾਨ ਮੇਨ ਸ਼ੰਕਰ ਰੋਡ 'ਤੇ ਪਿੱਛੋਂ ਆਏ 2 ਬਾਈਕਸ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਦੇ ਹੱਥ ਵਿੱਚ ਫੜ੍ਹਿਆ ਮੋਬਾਇਲ ਫੋਨ ਖੋਹ ਲਿਆ। ਜਿਸ ਪਿੱਛੋਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। 


author

DILSHER

Content Editor

Related News