ਰੋਡ ਰੇਜ ਮਾਮਲਾ: ਮਣੀਪੁਰ ਮੁੱਖ ਮੰਤਰੀ ਬੀਰੇਨ ਸਿੰਘ ਦੇ ਪੁੱਤਰ ਨੂੰ 5 ਸਾਲ ਦੀ ਜੇਲ

05/29/2017 2:06:16 PM

ਨਵੀਂ ਦਿੱਲੀ—ਮਣੀਪੁਰ ਦੀ ਇਕ ਟਰਾਇਲ ਕੋਰਟ ਨੇ ਸੋਮਵਾਰ ਨੂੰ ਮੁੱਖ ਮੰਤਰੀ ਬੀਰੇਨ ਸਿੰਘ ਦੇ ਪੁੱਤਰ ਅਜੈ ਮਿਤਾਈ ਨੂੰ ਰੋਡ ਰੇਜ ਮਾਮਲੇ 'ਚ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਰੋਡ ਰੇਜ ਦਾ ਇਹ ਮਾਮਲਾ 2011 ਦਾ ਹੈ। ਅਜੈ ਨੂੰ 20 ਮਾਰਚ 2011 ਨੂੰ ਰੋਜਰ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਭਾਰਤੀ ਦੰਡ ਸੰਹਿਤਾ ਦੀ ਧਾਰਾ 304 (ਗੈਰ ਇਰਾਦਤਨ ਹੱਤਿਆ) ਦੇ ਤਹਿਤ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਰੋਜਰ ਨੇ ਅਜੈ ਦੀ ਗੱਡੀ ਨੂੰ ਆਪਣੀ ਐਸ.ਯੂ.ਵੀ. ਨਾਲ ਕਥਿਤ ਰੂਪ ਨਾਲ ਅੱਗੇ ਨਹੀਂ ਨਿਕਲਣ ਦਿੱਤਾ ਸੀ। ਇਸ ਨਾਲ ਗੁੱਸੇ 'ਚ ਆਏ ਅਜੈ ਨੇ ਰੋਜਰ 'ਤੇ ਗੋਲੀ ਚਲਾ ਦਿੱਤੀ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਇਕ ਬੀਰੇਨ ਸਿੰਘ ਨੇ 15 ਮਾਰਚ ਨੂੰ ਮਣੀਪੁਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲਈ ਹੈ।


Related News