ਜਦੋਂ ਸੜਕ ਦੀ ਜਗ੍ਹਾ ਫੁੱਟਪਾਥ ''ਤੇ ਦੌੜਾ ਦਿੱਤੀ ਕਾਰ, ਵੀਡੀਓ ਹੋ ਰਿਹਾ ਵਾਇਰਲ

Monday, Aug 19, 2019 - 11:23 AM (IST)

ਜਦੋਂ ਸੜਕ ਦੀ ਜਗ੍ਹਾ ਫੁੱਟਪਾਥ ''ਤੇ ਦੌੜਾ ਦਿੱਤੀ ਕਾਰ, ਵੀਡੀਓ ਹੋ ਰਿਹਾ ਵਾਇਰਲ

ਬੈਂਗਲੁਰੂ— ਕਰਨਾਟਕ ਦੇ ਬੈਂਗਲੁਰੂ ਤੋਂ ਸੜਕ ਹਾਦਸੇ ਦਾ ਇਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ। ਸ਼ਰਾਬ ਪੀ ਕੇ ਕਾਰ ਚੱਲਾ ਰਹੇ ਇਕ ਸ਼ਖਸ ਨੇ ਫੁੱਟਪਾਥ 'ਤੇ ਖੜ੍ਹੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਮਾਮਲੇ 'ਚ ਪੁਲਸ ਨੇ ਕੇਸ ਦਰਜ ਕਰ ਕੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਦੂਜੇ ਪਾਸੇ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਦੱਖਣ-ਪੂਰਬ ਬੈਂਗਲੁਰੂ ਸਥਿਤ ਐੱਚ.ਐੱਸ.ਆਰ. ਲੇਆਊਟ ਕੋਲ ਹੋਇਆ।

ਡਰਾਈਵਰ ਨੂੰ ਹਿਰਾਸਤ 'ਚ ਲਿਆ
ਵਾਇਰਲ ਵੀਡੀਓ 'ਚ ਦਿੱਸ ਰਿਹਾ ਹੈ ਕਿ ਇੱਥੇ ਕਰੀਬ ਅੱਧਾ ਦਰਜਨ ਲੋਕ ਜਮ੍ਹਾ ਹਨ। ਕੁਝ ਲੋਕ ਗੱਲਾਂ ਕਰਦੇ ਦਿੱਸੇ ਤਾਂ ਉੱਥੇ ਹੀ ਕੁਝ ਲੋਕ ਪਾਰਕਿੰਗ 'ਚ ਆਪਣੀ ਬਾਈਕ ਖੜ੍ਹੀ ਕਰ ਰਹੇ ਹਨ। ਇਕ ਲੜਕੀ ਸਾਹਮਣੇ ਤੋਂ ਚੱਲਦੀ ਹੋਈ ਆ ਰਹੀ ਹੈ।ਵੀਡੀਓ 'ਚ ਦਿੱਸ ਰਿਹਾ ਹੈ ਕਿ ਫੁੱਟਪਾਥ 'ਤੇ ਸਾਰੇ ਲੋਕ ਖੁਦ 'ਚ ਰੁਝੇ ਹਨ। ਇਸ ਦੌਰਾਨ ਅਚਾਨਕ ਇਕ ਕਾਰ ਸਾਹਮਣੇ ਤੋਂ ਆਉਂਦੀ ਹੈ। ਜਦੋਂ ਤੱਕ ਲੋਕ ਕੁਝ ਸਮਝਦੇ, ਉਹ ਸਾਰੇ ਕੁਚਲਦੇ ਹੋਏ ਨਿਕਲ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਅੱਧਾ ਦਰਜਨ ਲੋਕ ਕਾਰ ਦੀ ਲਪੇਟ 'ਚ ਆਉਣ ਨਾਲ ਬੁਰੀ ਤਰ੍ਹਾਂ ਜ਼ਖਮੀ ਹਨ। ਹਾਦਸੇ ਦੇ ਤੁਰੰਤ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਨਸ਼ੇ 'ਚ ਟਲੀ ਡਰਾਈਵਰ ਨੂੰ ਗੱਡੀ ਸਮੇਤ ਹਿਰਾਸਤ 'ਚ ਲੈ ਲਿਆ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


author

DIsha

Content Editor

Related News