ਸੜਕ ਕੰਢੇ ਖੜ੍ਹੇ ਮੁੰਡਿਆਂ ਲਈ ''ਕਾਲ਼'' ਬਣ ਆਇਆ ਟਰੱਕ ! ਸਾਰਿਆਂ ਨੂੰ ਦਿੱਤੀ ਦਰਦਨਾਕ ਮੌਤ

Monday, Jun 16, 2025 - 12:59 PM (IST)

ਸੜਕ ਕੰਢੇ ਖੜ੍ਹੇ ਮੁੰਡਿਆਂ ਲਈ ''ਕਾਲ਼'' ਬਣ ਆਇਆ ਟਰੱਕ ! ਸਾਰਿਆਂ ਨੂੰ ਦਿੱਤੀ ਦਰਦਨਾਕ ਮੌਤ

ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ 'ਚ ਐਤਵਾਰ ਦੇਰ ਰਾਤ ਰੌਸਾ ਥਾਣਾ ਖੇਤਰ ਦੇ ਚਹਿਲਾਰੀ ਗੇਟ ਕੋਲ ਸੜਕ ਕਿਨਾਰੇ ਖੜ੍ਹੇ ਚਾਰ ਮੁੰਡਿਆਂ 'ਤੇ ਤੇ਼ਜ ਰਫ਼ਤਾਰ ਟਰੱਕ ਪਲਟ ਗਿਆ। ਇਸ ਹਾਦਸੇ 'ਚ ਚਾਰਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁੰਨਾ (16), ਸੂਫਿਆਨ (15), ਅਲਤਾਫ਼ (15) ਅਤੇ ਅਲਫਾਜ਼ (15) ਵਜੋਂ ਹੋਈ ਹੈ, ਇਹ ਸਾਰੇ ਬਹਿਰਾਈਚ ਜ਼ਿਲ੍ਹੇ ਦੇ ਵਾਸੀ ਸਨ। ਰੌਸਾ ਥਾਣਾ ਇੰਚਾਰਜ ਹਨੁਮੰਤ ਲਾਲ ਤਿਵਾੜੀ ਨੇ ਦੱਸਿਆ ਕਿ ਇਕ ਟਰੱਕ ਸੀਤਾਪੁਰ ਤੋਂ ਬਹਿਰਾਈਚ ਜਾ ਰਿਹਾ ਸੀ। ਪੁਲ 'ਤੇ ਮੁੜਦੇ ਸਮੇਂ ਇਹ ਪਲਟ ਗਿਆ ਅਤੇ ਚਾਰ ਲੋਕ ਇਸ ਦੇ ਹੇਠਾਂ ਆ ਗਏ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ; ਇਨ੍ਹਾਂ ਪਰਿਵਾਰਾਂ ਨੂੰ ਹਰ ਮਹੀਨੇ ਮਿਲੇਗੀ 9 ਹਜ਼ਾਰ ਰੁਪਏ ਪੈਨਸ਼ਨ

ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਸੜਕ ਦੇ ਕਿਨਾਰੇ ਆਪਣੇ ਮੋਟਰਸਾਈਕਲ ਕੋਲ ਖੜ੍ਹੇ ਸਨ। ਇਹ ਚਾਰੇ ਨੌਜਵਾਨ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਮਰੂਬੇਹੜ ਆਏ ਸਨ ਅਤੇ ਆਪਸ 'ਚ ਗੱਲ ਕਰ ਰਹੇ ਸਨ, ਉਦੋਂ ਟਰੱਕ ਪਲਟ ਗਿਆ ਅਤੇ ਉਨ੍ਹਾਂ ਦੇ ਉੱਪਰ ਡਿੱਗ ਗਿਆ। ਸਥਾਨਕ ਲੋਕਾਂ ਨੇ ਚਾਰੇ ਮੁੰਡਿਆਂ ਨੂੰ ਸਿਹਤ ਕੇਂਦਰ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਜਹਾਜ਼ 'ਚੋਂ ਨਿਕਲੀ ਚੰਗਿਆੜੀ ਨੇ ਪਾਈਆਂ ਭਾਜੜਾਂ ! 242 ਯਾਤਰੀਆਂ ਦੇ ਸੁੱਕੇ ਸਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News