ਭਿਆਨਕ ਕਾਰ ਹਾਦਸਾ, 2 ਵਿਦੇਸ਼ੀ ਕੁੜੀਆਂ ਸਣੇ ਤਿੰਨ ਦੀ ਮੌ.ਤ
Sunday, Oct 13, 2024 - 10:21 AM (IST)

ਇਟਾਵਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਇਟਾਵਾ ਜ਼ਿਲ੍ਹੇ ਦੇ ਉਸਰਾਹਾਰ ਇਲਾਕੇ 'ਚ ਆਗਰਾ ਲਖਨਊ ਐਕਸਪ੍ਰੈਸ ਵੇਅ 'ਤੇ ਇਕ ਕਾਰ ਹਾਦਸੇ 'ਚ 2 ਵਿਦੇਸ਼ੀ ਮਹਿਲਾ ਨਾਗਰਿਕਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਤਿੰਨ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਸੀਨੀਅਰ ਪੁਲਸ ਸੁਪਰਡੈਂਟ ਸੰਜੇ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ ਬੀਤੀ ਰਾਤ ਕਰੀਬ 10.15 ਵਜੇ ਲਖਨਊ ਤੋਂ ਦਿੱਲੀ ਜਾ ਰਹੀ ਇਕ ਕਾਰ ਆਗਰਾ ਲਖਨਊ ਐਕਸਪ੍ਰੈੱਸ ਵੇਅ 'ਤੇ ਮਾਈਲਸਟੋਨ 125 'ਤੇ ਖੜਗੁਆ ਪਿੰਡ ਨੇੜੇ ਅੱਗੇ ਜਾ ਰਹੇ ਇਕ ਵਾਹਨ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ ਡਰਾਈਵਰ ਸੰਜੀਵ ਕੁਮਾਰ, ਤਿੰਨ ਭੈਣਾਂ ਕ੍ਰਿਸਟਨ ਉਰਫ਼ ਤਬੱਸੁਮ (20), ਆਤਿਫਾ (25), ਨਾਜ਼ (30), ਕੈਥਰੀਨ ਅਤੇ ਰਾਹੁਲ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਉਗਰਾਹਾਂ ਅਤੇ ਉਸਰਾਰ ਦੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਸਾਰਿਆਂ ਨੂੰ ਇਲਾਜ ਲਈ ਸੈਫਈ ਮੈਡੀਕਲ ਯੂਨੀਵਰਸਿਟੀ 'ਚ ਭਰਤੀ ਕਰਵਾਇਆ ਗਿਆ।
ਇਲਾਜ ਦੌਰਾਨ ਨਾਜ਼, ਕੈਥਰੀਨ ਅਤੇ ਸੰਜੀਵ ਕੁਮਾਰ ਦੀ ਮੌਤ ਹੋ ਗਈ। ਕੈਥਰੀਨ ਰੂਸ ਦੀ ਨਾਗਰਿਕ ਹੈ, ਜਦੋਂ ਕਿ ਨਾਜ਼ ਅਫਗਾਨਿਸਤਾਨ ਦੀ ਨਾਗਰਿਕ ਹੈ। ਸਾਰੇ ਜ਼ਖ਼ਮੀ ਲਖਨਊ ਘੁੰਮਣ ਲਈ ਗਏ ਸਨ, ਵਾਪਸ ਆਉਂਦੇ ਸਮੇਂ ਇਹ ਹਾਦਸਾ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਨਵੀਂ ਦਿੱਲੀ ਤੋਂ ਪੀੜਤ ਪਰਿਵਾਰ ਦੇ ਹੋਰ ਪਰਿਵਾਰ ਵੀ ਸੈਫਈ ਮੈਡੀਕਲ ਯੂਨੀਵਰਸਿਟੀ ਪਹੁੰਚ ਗਏ। ਇਟਾਵਾ ਤੋਂ ਪੁਲਸ ਸੁਪਰਡੈਂਟ ਗ੍ਰਾਮੀਣ ਸਤਿਆਪਾਲ ਸਿੰਘ, ਉੱਪ ਜ਼ਿਲ੍ਹਾ ਅਧਿਕਾਰੀ ਵਿਕਰਮ ਸਿੰਘ ਰਾਘਵ, ਤਾਖਾ ਉੱਪ ਜ਼ਿਲ੍ਹਾ ਅਧਿਕਾਰੀ ਸ਼ਵੇਤਾ ਮਿਸ਼ਰਾ ਅਤੇ ਉਸਰਾਹਾਰ ਥਾਣਾ ਇੰਚਾਰਜ ਮੰਸੂਰ ਅਹਿਮਦ ਪੁਲਸ ਫ਼ੋਰਸ ਨਾਲ ਹਾਦਸੇ ਵਾਲੀ ਜਗ੍ਹਾ ਪਹੁੰਚੇ। ਨੁਕਸਾਨੀ ਕਾਰ ਨੂੰ ਕ੍ਰੇਨ ਦੀ ਮਦਦ ਨਾਲ ਕੁਦਰੇਲ ਪੁਲਸ ਚੌਕੀ 'ਤੇ ਖੜ੍ਹਾ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8