ਸੁੱਕੀ ਨਦੀ ''ਚ ਡਿੱਗੀ ਤੇਜ਼ ਰਫ਼ਤਾਰ ਕਾਰ, 5 ਲੋਕਾਂ ਦੀ ਦਰਦਨਾਕ ਮੌਤ
Monday, May 19, 2025 - 11:14 AM (IST)

ਮੁੰਬਈ- ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ 'ਚ ਤੇਜ਼ ਰਫ਼ਤਾਰ ਕਾਰ ਸੁੱਕੀ ਨਦੀ 'ਚ ਡਿੱਗੀ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 5.45 ਵਜੇ ਖੇਡ ਕੋਲ ਵਾਪਰੀ, ਜਦੋਂ ਵਾਹਨ ਪਹਿਲੇ ਡਿਵਾਈਡਰ ਨਾਲ ਟਕਰਾਇਆ ਅਤੇ ਫਿਰ ਜਗਬੂਦੀ ਨਦੀ ਦੀ ਸੁੱਕੀ ਨਦੀ 'ਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਕਾਰ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਤੋਂ ਦੇਵਰੁਖ ਸ਼ਹਿਰ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ : ਘਰ 'ਚ ਅੱਗ, ਨਾਲ ਨਿੱਕੀਆਂ-ਨਿੱਕੀਆਂ ਜਾਨਾਂ...! ਢਾਲ ਬਣ ਬਚਾਉਂਦੇ-ਬਚਾਉਂਦੇ ਖ਼ੁਦ ਵੀ ਨਾ ਬਚੀ 'ਮਾਂ'
ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਤਿੰਨ ਔਰਤਾਂ ਅਤੇ 2 ਪੁਰਸ਼ਾਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਿਤਾਲੀ ਵਿਵੇਕ ਮੋਰੇ (43), ਮੇਘਾ ਪਰਾਡਕਰ (22), ਸੌਰਭ ਪਰਾਡਕਰ (22), ਨਿਹਾਰ ਮੋਰੇ (19) ਅਤੇ ਸ਼੍ਰੇਯਸ ਸਾਵੰਤ (23) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਖੇਡ ਪੁਲਸ ਥਾਣੇ ਦੇ ਇਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਨਦੀ ਸੁੱਕੀ ਹੋਣ ਕਾਰਨ ਵਾਹਨ ਚੱਟਾਨਾਂ ਨਾਲ ਟਕਰਾ ਗਿਆ, ਜਿਸ ਨਾਲ ਉਸ 'ਚ ਸਵਾਰ ਕੁਝ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਦਾ ਰਤਨਾਗਿਰੀ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਖੇਡ ਪੁਲਸ ਥਾਣੇ 'ਚ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e