ਰਿਟਾਇਰਡ IAS ਦਾ ਆਪਣੇ ਹੀ ਘਰ ''ਚ ਬੇਰਹਿਮੀ ਨਾਲ ਕਤਲ ! ''ਨੌਕਰ'' ਤੇ ਜਾ ਰਹੀ ਸ਼ੱਕ ਦੀ ਸੂਈ

Wednesday, Sep 30, 2026 - 12:03 PM (IST)

ਰਿਟਾਇਰਡ IAS ਦਾ ਆਪਣੇ ਹੀ ਘਰ ''ਚ ਬੇਰਹਿਮੀ ਨਾਲ ਕਤਲ ! ''ਨੌਕਰ'' ਤੇ ਜਾ ਰਹੀ ਸ਼ੱਕ ਦੀ ਸੂਈ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 70 ਸਾਲਾ ਰਿਟਾਇਰਡ IAS ਅਧਿਕਾਰੀ ਰਾਕੇਸ਼ ਅਗਰਵਾਲ ਦਾ ਉਨ੍ਹਾਂ ਦੇ ਘਰ 'ਚ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਪੁਲਸ ਅਨੁਸਾਰ ਘਟਨਾ ਬੁੱਧਵਾਰ ਸਵੇਰੇ ਰੋਟੀਬਾੜ ਪੁਲਸ ਥਾਣਾ ਖੇਤਰ 'ਚ ਪੈਂਦੇ ਸੂਰਜ ਨਗਰ ਇਲਾਕੇ 'ਚ ਵਾਪਰੀ।

ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਬੁੱਧਵਾਰ ਸਵੇਰੇ ਲਗਭਗ 5 ਵਜੇ ਇਸ ਘਟਨਾ ਦੀ ਸੂਚਨਾ ਮਿਲੀ। ਰਾਕੇਸ਼ ਅਗਰਵਾਲ ਆਪਣੇ ਘਰ 'ਚ ਆਪਣੀ ਪਤਨੀ ਨਾਲ ਰਹਿੰਦੇ ਸੀ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਸਮੇਂ ਉਨ੍ਹਾਂ ਦੀ ਪਤਨੀ ਦੂਜੇ ਕਮਰੇ ਵਿੱਚ ਸੁੱਤੀ ਹੋਈ ਸੀ। 

ਪੁਲਸ ਦੀ ਸ਼ੁਰੂਆਤੀ ਜਾਂਚ 'ਚ ਘਰ ਦੇ ਨੌਕਰ 'ਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜੋ ਵਾਰਦਾਤ ਤੋਂ ਬਾਅਦ ਫ਼ਰਾਰ ਚੱਲ ਰਿਹਾ ਹੈ। ਪੁਲਸ ਅਧਿਕਾਰੀਆਂ ਅਨੁਸਾਰ ਪਰਿਵਾਰ ਨੇ ਦੋ ਦਿਨ ਪਹਿਲਾਂ ਹੀ ਇੱਕ ਘਰ ਦੇ ਕੰਮ-ਕਾਜ ਲਈ ਨਵਾਂ ਨੌਕਰ ਰੱਖਿਆ ਸੀ, ਜੋ ਕਤਲ ਮਗਰੋਂ ਫ਼ਰਾਰ ਚੱਲ ਰਿਹਾ ਹੈ।

ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਵਾਰਦਾਤ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਫ਼ਰਾਰ ਨੌਕਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਤਲ ਦੇ ਪਿੱਛੇ ਦੇ ਮਕਸਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


author

Harpreet SIngh

Content Editor

Related News