ਰੈਸਟੋਰੈਂਟ ''ਚ ਭੋਜਨ ਕਰਨ ਤੋਂ ਬਾਅਦ ਧੀ ਨੇ ਪਿਤਾ ਨੂੰ ਲਾਈ ਅੱਗ, ਫਿਰ ਕੀਤਾ ਹੈਰਾਨ ਕਰਨ ਵਾਲਾ ਖ਼ੁਲਾਸਾ

Tuesday, Mar 23, 2021 - 10:39 AM (IST)

ਰੈਸਟੋਰੈਂਟ ''ਚ ਭੋਜਨ ਕਰਨ ਤੋਂ ਬਾਅਦ ਧੀ ਨੇ ਪਿਤਾ ਨੂੰ ਲਾਈ ਅੱਗ, ਫਿਰ ਕੀਤਾ ਹੈਰਾਨ ਕਰਨ ਵਾਲਾ ਖ਼ੁਲਾਸਾ

ਕੋਲਕਾਤਾ- ਕੋਲਕਾਤਾ 'ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਧੀ ਵਲੋਂ ਪਿਤਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 22 ਸਾਲਾ ਇਕ ਧੀ ਨੇ ਰੈਸਟੋਰੈਂਟ ਲਿਜਾ ਕੇ ਪਹਿਲਾਂ ਆਪਣੇ ਪਿਤਾ ਨੂੰ ਭੋਜਨ ਕਰਵਾਇਆ ਅਤੇ ਸ਼ਰਾਬ ਪਿਲਾਈ। ਫਿਰ ਇਸ ਤੋਂ ਬਾਅਦ ਉਸ ਨੇ ਪਿਤਾ ਦਾ ਕਤਲ ਕਰ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ੀ ਧੀ ਐਤਵਾਰ ਰਾਤ ਆਪਣੇ ਪਿਤਾ ਨਾਲ ਰਾਤ ਦਾ ਭੋਜਨ ਕਰਨ ਲਈ ਰੈਸਟੋਰੈਂਟ ਗਈ ਸੀ ਅਤੇ ਜਿੱਥੇ ਉਸ ਨੇ ਆਪਣੇ ਪਿਤਾ ਨੂੰ ਸ਼ਰਾਬ ਪਿਲਾਈ।

ਇਹ ਵੀ ਪੜ੍ਹੋ : ਬੱਸ ਅਤੇ ਆਟੋ ਦੀ ਜ਼ਬਰਦਸਤ ਟੱਕਰ, ਭਿਆਨਕ ਸੜਕ ਹਾਦਸੇ 'ਚ ਗਈ 13 ਲੋਕਾਂ ਦੀ ਜਾਨ

ਸੀਸੀਟੀਵੀ 'ਚ ਕੈਦ ਹੋਈ ਘਟਨਾ 
ਇਸ ਤੋਂ ਬਾਅਦ ਉਹ ਦੋਵੇਂ ਚਡਪਾਲ ਘਾਟ 'ਤੇ ਸੈਰ ਲਈ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਪਿਤਾ (56) ਹੁਗਲੀ ਨਦੀ ਕਿਨਾਰੇ ਸੌਂ ਗਿਆ। ਉਸ ਨੇ ਮੌਕਾ ਦੇਖ ਕੇ ਆਪਣੇ ਪਿਤਾ 'ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਗਾ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਅਤੇ ਦੋਸ਼ੀ ਧੀ ਨੇ ਵੀ ਆਪਣਾ ਅਪਰਾਧ ਕਬੂਲ ਕਰ ਲਿਆ ਹੈ।

ਇਹ ਵੀ ਪੜ੍ਹੋ : ਤੇਲੰਗਾਨਾ 'ਚ ਵੱਡਾ ਹਾਦਸਾ, ਕਬੱਡੀ ਮੈਚ ਦੌਰਾਨ ਭੀੜ 'ਤੇ ਡਿੱਗੀ ਗੈਲਰੀ, 100 ਤੋਂ ਵੱਧ ਜ਼ਖਮੀ

ਪਿਤਾ 'ਤੇ ਲਗਾਇਆ ਯੌਨ ਸ਼ੋਸ਼ਣ ਦਾ ਦੋਸ਼
ਉਨ੍ਹਾਂ ਦੱਸਿਆ ਕਿ ਪਾਰਕ ਸਰਕਸ ਨੇੜੇ ਕ੍ਰਿਸਟੋਫਰ ਰੋਡ ਵਾਸੀ ਧੀ ਨੂੰ ਉਸ ਦੇ ਇਕ ਰਿਸ਼ਤੇਦਾਰ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ,''ਧੀ ਨੇ ਪੁੱਛ-ਗਿੱਛ ਦੌਰਾਨ ਦੋਸ਼ ਲਗਾਇਆ ਕਿ ਜਦੋਂ ਉਹ ਛੋਟੀ ਸੀ, ਉਦੋਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਤੋਂ ਉਸ ਦੇ ਪਿਤਾ ਨੇ ਉਸ ਦਾ ਯੌਨ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਪਰ ਉਸ ਦੇ ਵਿਆਹ ਤੋਂ ਬਾਅਦ ਇਹ ਬੰਦ ਹੋ ਗਿਆ। ਵਿਆਹ ਟੁੱਟਣ ਤੋਂ ਬਾਅਦ ਜਦੋਂ ਉਹ ਘਰ ਪਰਤੀ ਤਾਂ ਉਸ ਦੇ ਸ਼ੋਸ਼ਣ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ।'' ਉਨ੍ਹਾਂ ਕਿਹਾ,''ਅਸੀਂ ਉਸ ਦੇ ਦਾਅਵਿਆਂ ਦੀ ਤਸਦੀਕ ਕਰ ਰਹੇ ਹਾਂ।'' ਦੋਸ਼ੀ ਧੀ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਉਸ ਨੂੰ 29 ਮਾਰਚ ਤੱਕ ਪੁਲਸ ਦੀ ਹਿਰਾਸਤ 'ਚ ਭੇਜ ਦਿੱਤਾ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਵਰਧਮਾਨ 'ਚ ਬੰਬ ਫਟਣ ਨਾਲ 7 ਸਾਲਾ ਬੱਚੇ ਦੀ ਮੌਤ, ਇਕ ਜ਼ਖਮੀ


author

DIsha

Content Editor

Related News