'ਕੋਰੋਨਾ' ਨਾਲ ਲੜਨ ਲਈ 29 ਦਵਾਈਆਂ ਦੀ ਹੋਈ ਪਛਾਣ, ਇਨ੍ਹਾਂ ਸ਼ੋਧਕਰਤਾਵਾਂ ਨੇ ਕੀਤੀ ਖੋਜ

Monday, Jun 15, 2020 - 12:49 PM (IST)

'ਕੋਰੋਨਾ' ਨਾਲ ਲੜਨ ਲਈ 29 ਦਵਾਈਆਂ ਦੀ ਹੋਈ ਪਛਾਣ, ਇਨ੍ਹਾਂ ਸ਼ੋਧਕਰਤਾਵਾਂ ਨੇ ਕੀਤੀ ਖੋਜ

ਬੈਂਗਲੁਰੂ— ਕੋਰੋਨਾ ਵਾਇਰਸ ਮਹਾਮਾਰੀ ਪੂਰੀ ਦੁਨੀਆ 'ਚ ਤੇਜ਼ੀ ਨਾਲ ਪੈਰ ਪਸਾਰ ਚੁੱਕੀ ਹੈ। ਖੋਜਕਰਤਾਵਾਂ ਵਲੋਂ ਲਗਾਤਾਰ ਸ਼ੋਧ ਕੀਤੀ ਜਾ ਰਹੀ ਹੈ ਕਿ ਕੋਰੋਨਾ ਮਹਾਮਾਰੀ ਦੇ ਇਲਾਜ ਲਈ ਛੇਤੀ ਹੀ ਕੋਈ ਦਵਾਈ ਜਾਂ ਵੈਕਸੀਨ ਮਿਲੇ ਤਾਂ ਕਿ ਵਾਇਰਸ ਨੂੰ ਨੱਥ ਪਾਈ ਜਾ ਸਕੇ। ਇਸੇ ਕੜੀ ਤਹਿਤ ਬੀਤੇ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ 'ਤੇ ਵੱਖ-ਵੱਖ ਸ਼ੋਧ ਕਰ ਰਹੇ ਇੰਡੀਅਨ ਇੰਸਟੀਚਿਊਟ ਆਫ ਸਾਇੰਸੇਜ਼ (ਆਈ. ਆਈ. ਐੱਸ. ਸੀ.) ਨੇ 29 ਅਜਿਹੀਆਂ ਦਵਾਈਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਇਸਤੇਮਾਲ ਕੋਰੋਨਾ ਮਰੀਜ਼ਾਂ ਲਈ ਕੀਤਾ ਜਾ ਸਕਦਾ ਹੈ। 

PunjabKesari

ਆਈ. ਆਈ. ਐੱਸ. ਸੀ. 'ਚ ਪ੍ਰੋਫੈਸਰ ਨਾਰਾਇਣਸਾਮੀ ਸ਼੍ਰੀਨਿਵਾਸਨ, ਸੋਹਿਨੀ ਚੱਕਰਬਰਤੀ, ਸਨੇਹਾ ਭੀਮੀਰੈੱਡੀ ਦੀ ਟੀਮ ਨੇ ਇਨ੍ਹਾਂ ਦਵਾਈਆਂ ਦੀ ਪਛਾਣ ਕਰਦੇ ਹੋਏ ਇਕ ਰਿਸਰਚ ਪੇਪਰ ਤਿਆਰ ਕੀਤਾ ਹੈ। ਸ਼ੋਧ ਕਰਨ ਵਾਲੇ ਪ੍ਰੋਫੈਸਰਾਂ ਨੇ ਦੱਸਿਆ ਕਿ ਸ਼ੁਰੂਆਤੀ ਅਧਿਐਨ ਦੇ ਆਧਾਰ 'ਤੇ ਅਸੀਂ ਕਰੀਬ 29 ਅਜਿਹੀਆਂ ਦਵਾਈਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਇਸਤੇਮਾਲ ਇਸ ਮਹਾਮਾਰੀ ਦੇ ਇਲਾਜ 'ਚ ਹੋ ਸਕਦਾ ਹੈ।

PunjabKesari

ਸ਼ੋਧ ਕਰਨ ਵਾਲੀ ਟੀਮ ਦਾ ਕਹਿਣਾ ਹੈ ਕਿ ਸਟੱਡੀਜ਼ 'ਚ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ 'ਤੇ ਅਜੇ ਹੋਰ ਸ਼ੋਧ ਕੀਤੀ ਜਾ ਰਹੀ ਹੈ। ਸਾਡੇ ਅਧਿਐਨ 'ਚ ਜੋ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਹਨ, ਉਨ੍ਹਾਂ 'ਤੇ ਹੋਰ ਕੰਮ ਕਰਨ ਦੀ ਲੋੜ ਹੈ। ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਅਜੇ ਤਮਾਮ ਅਧਿਐਨ ਅਤੇ ਰਿਸਰਚ ਦੀ ਲੋੜ ਹੈ ਅਤੇ ਇਸ ਦੀ ਵਰਤੋਂ ਸਿਰਫ ਵਿਗਿਆਨਕਾਂ ਵਲੋਂ ਕਰਨਾ ਹੀ ਸਹੀ ਹੈ। ਅਸੀਂ ਅਜਿਹਾ ਇਸ ਲਈ ਕਿਹਾ ਤਾਂ ਕਿ ਜਿਸ ਨਾਲ ਬਾਇਓਟੈਕਨੋਲਜਿਸਟ ਅਤੇ ਬਾਇਓਮੈਡੀਕਲ ਖੋਜ 'ਚ ਸਾਡੇ ਸ਼ੋਧ 'ਚ ਮਿਲੇ ਤੱਥਾਂ ਤੋਂ ਮਦਦ ਮਿਲ ਸਕੇ। ਸ਼ੋਧਕਰਤਾਵਾਂ ਨੇ ਸੁਚੇਤ ਵੀ ਕੀਤਾ ਹੈ ਕਿ ਸਿਰਫ ਸ਼ੁਰੂਆਤੀ ਸਟੱਡੀਜ਼ ਦੇ ਆਧਾਰ 'ਤੇ ਹੀ ਕਿਸੇ ਨੂੰ ਵੀ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।


author

Tanu

Content Editor

Related News