ਗਣਤੰਤਰ ਦਿਵਸ ਪਰੇਡ : ਮੋਟਰਸਾਈਕਲ ''ਤੇ ਫ਼ੌਜ ਦੇ ਜਾਂਬਾਜ਼ਾਂ ਨੇ ਦਿਖਾਏ ਸ਼ਾਨਦਾਰ ਕਰਤਬ

Sunday, Jan 26, 2025 - 02:55 PM (IST)

ਗਣਤੰਤਰ ਦਿਵਸ ਪਰੇਡ : ਮੋਟਰਸਾਈਕਲ ''ਤੇ ਫ਼ੌਜ ਦੇ ਜਾਂਬਾਜ਼ਾਂ ਨੇ ਦਿਖਾਏ ਸ਼ਾਨਦਾਰ ਕਰਤਬ

ਨਵੀਂ ਦਿੱਲੀ- ਦੇਸ਼ ਦੇ 76ਵੇਂ ਗਣਤੰਤਰ ਦਿਵਸ ਸਮਾਰੋਹ ਦੌਰਾਨ ਐਤਵਾਰ ਨੂੰ ਇੱਥੇ ਕਰਤੱਵਯ ਪੱਥ 'ਤੇ ਜਵਾਨਾਂ ਦੇ ਇਕ ਸਮੂਹ ਨੇ ਮੋਟਰਸਾਈਕਲਾਂ 'ਤੇ ਸ਼ਾਨਦਾਰ ਕਰਤਬ ਕੀਤੇ, ਜਿਸ ਨਾਲ ਦਰਸ਼ਕ ਹੈਰਾਨ ਰਹਿ ਗਏ। ਆਰਮੀ ਸਿਗਨਲ ਕੋਰ ਦੀ 'ਮੋਟਰਸਾਈਕਲ ਰਾਈਡਰ ਡਿਸਪਲੇਅ ਟੀਮ', ਜਿਸ ਨੂੰ 'ਡੇਅਰ ਡੇਵਿਲਜ਼' ਵਜੋਂ ਜਾਣਿਆ ਜਾਂਦਾ ਹੈ, ਨੇ ਆਪਣੇ ਬੇਮਿਸਾਲ ਹੁਨਰ, ਅਜਿੱਤ ਹਿੰਮਤ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਪ੍ਰਕਿਰਿਆ 'ਚ 2 ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ।

ਕੈਪਟਨ ਡਿੰਪਲ ਸਿੰਘ ਭਾਟੀ ਨੇ ਲੜਾਕੂ ਦਸਤੇ ਦੀ ਅਗਵਾਈ ਕੀਤੀ ਅਤੇ ਚੱਲਦੀ ਮੋਟਰਸਾਈਕਲ 'ਤੇ 12 ਫੁੱਟ ਉੱਚੀ ਪੌੜੀ ਚੜ੍ਹ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸਲਾਮੀ ਦੇਣ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਦੇ ਨਾਲ ਹੀ, ਡੇਅਰਡੇਵਿਲਜ਼ ਦੇ ਨਾਇਕ ਜੈਕੁਮਾਰ, ਨਾਇਕ ਐੱਸਪੀ ਮੰਗੂ ਅਤੇ ਸਿਗਨਲਮੈਨ ਸੰਕੇਤ ਨੇ 'ਥ੍ਰੀ ਪੀਕ ਡੇਵਿਲ ਫਾਰਮੇਸ਼ਨ' ਦਾ ਪ੍ਰਦਰਸ਼ਨ ਕਰ ਕੇ ਕਰਤੱਵਯ ਪੱਥ 'ਤੇ ਸਭ ਤੋਂ ਲੰਬੇ ਸਮੇਂ ਤੱਕ ਹੈਂਡਸਟੈਂਡ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News