ਗਣੰਤਤਰ ਦਿਵਸ ''ਤੇ ਬੋਲੇ ਭਾਗਵਤ- ਸੰਵਿਧਾਨ ਨੇ ਹਰ ਨਾਗਰਿਕ ਨੂੰ ਰਾਜਾ ਬਣਾਇਆ

Sunday, Jan 26, 2020 - 03:54 PM (IST)

ਗਣੰਤਤਰ ਦਿਵਸ ''ਤੇ ਬੋਲੇ ਭਾਗਵਤ- ਸੰਵਿਧਾਨ ਨੇ ਹਰ ਨਾਗਰਿਕ ਨੂੰ ਰਾਜਾ ਬਣਾਇਆ

ਗੋਰਖਪੁਰ— ਰਾਸ਼ਟਰੀ ਸੋਇਮ ਸੇਵਕ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਦੇ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਰਾਜਾ ਬਣਾਇਆ ਹੈ। ਦੇਸ਼ ਦੇ ਹਰ ਨਾਗਰਿਕ ਕੋਲ ਅਧਿਕਾਰ ਹਨ ਪਰ ਅਧਿਕਾਰਾਂ ਨਾਲ ਸਾਰਿਆਂ ਲਈ ਆਪਣੇ ਕਰਤੱਵ ਅਤੇ ਅਨੁਸ਼ਾਸਨ ਦਾ ਵੀ ਪਾਲਣ ਕਰਨਾ ਜ਼ਰੂਰੀ ਹੈ। ਮੋਹਨ ਭਾਗਵਤ ਯੂ.ਪੀ. ਦੇ ਗੋਰਖਪੁਰ ਸਥਿਤ ਸਰਸਵਤੀ ਸ਼ਿਸ਼ੂ ਮੰਦਰ ਸੀਨੀਅਰ ਸੈਕੰਡਰੀ ਸਕੂਲ 'ਚ ਆਯੋਜਿਤ ਗਣਤੰਤਰ ਦਿਵਸ ਪ੍ਰੋਗਰਾਮ 'ਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਤਿਰੰਗਾ ਲਹਿਰਾਇਆ। ਇਸੇ ਪ੍ਰੋਗਰਾਮ 'ਚ ਮੋਹਨ ਭਾਗਵਤ ਨੇ ਭਾਸ਼ਣ ਦਿੱਤਾ।

ਉਨ੍ਹਾਂ ਨੇ ਕਿਹਾ,''ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਰਾਜਾ ਬਣਾਇਆ ਹੈ। ਰਾਜਾ ਕੋਲ ਅਧਿਕਾਰ ਹਨ ਪਰ ਅਧਿਕਾਰਾਂ ਨਾਲ ਸਾਰੇ ਆਪਣੇ ਕਰਤੱਵ ਅਤੇ ਅਨੁਸ਼ਾਸਨ ਦੀ ਵੀ ਪਾਲਣ ਕਰਨ। ਉਦੋਂ ਦੇਸ਼ ਨੂੰ ਆਜ਼ਾਦ ਕਰਨ ਵਾਲੇ ਕ੍ਰਾਂਤੀਕਾਰੀਆਂ ਦੇ ਸੁਪਨਿਆਂ ਦੇ ਅਨੁਰੂਪ ਭਾਰਤ ਦਾ ਨਿਰਮਾਣ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਤੋਂ ਹੀ ਅਜਿਹੇ ਭਾਰਤ ਦਾ ਨਿਰਮਾਣ ਹੋਵੇਗਾ, ਜੋ ਦੁਨੀਆ ਅਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਹੋਵੇਗਾ।

ਸੰਘ ਮੁਖੀ ਭਾਗਵਤ ਨੇ ਕਿਹਾ,''ਕਾਬਲ, ਆਲੀਸ਼ਾਨ ਅਤੇ ਉਪਕਾਰੀ ਭਾਰਤ ਦੇ ਨਿਰਮਾਣ ਨੂੰ ਧਿਆਨ 'ਚ ਰੱਖ ਕੇ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਕਰਤੱਵ ਬੁੱਧੀ ਨਾਲ ਕੀਤਾ ਗਿਆ ਕੰਮ ਹੀ ਇਸ ਟੀਚੇ ਨੂੰ ਪ੍ਰਾਪਤ ਕਰਾਏਗਾ। ਦੇਸ਼ ਅਤੇ ਵਿਸ਼ਵ ਉੱਨਤੀ ਦੇ ਮਾਰਗ 'ਤੇ ਅੱਗੇ ਵਧੇਗਾ।''


author

DIsha

Content Editor

Related News