ਖੇਲ ਰਤਨ ਪੁਰਸਕਾਰ ਦਾ ਨਾਮ ਬਦਲਣਾ ਲੋਕਾਂ ਦੀ ਇੱਛਾ ਨਹੀਂ ਸਗੋਂ ਇਕ ''ਸਿਆਸੀ ਖੇਡ'' ਹੈ : ਸ਼ਿਵ ਸੈਨਾ

Monday, Aug 09, 2021 - 04:15 PM (IST)

ਖੇਲ ਰਤਨ ਪੁਰਸਕਾਰ ਦਾ ਨਾਮ ਬਦਲਣਾ ਲੋਕਾਂ ਦੀ ਇੱਛਾ ਨਹੀਂ ਸਗੋਂ ਇਕ ''ਸਿਆਸੀ ਖੇਡ'' ਹੈ : ਸ਼ਿਵ ਸੈਨਾ

ਮੁੰਬਈ- ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਬਦਲ ਕੇ ਹਾਕੀ ਦੇ ਮਹਾਨ ਖਿਡਾਰੀ ਧਿਆਨਚੰਦ ਦੇ ਨਾਮ 'ਤੇ ਰੱਖਣ ਦਾ ਫ਼ੈਸਲਾ ਲੋਕਾਂ ਦੀ ਇੱਛਾ ਨਹੀਂ ਸਗੋਂ ਇਕ 'ਸਿਆਸੀ ਖੇਡ' ਹੈ। ਪਾਰਟੀ ਦੇ ਆਪਣੇ ਅਖ਼ਬਾਰ 'ਸਾਮਨਾ' 'ਚ ਸੋਮਵਾਰ ਨੂੰ ਪ੍ਰਕਾਸ਼ਿਤ ਇਕ ਸੰਪਾਦਕੀ 'ਚ ਪੁੱਛਿਆ ਕਿ ਕ੍ਰਿਕੇਟ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਯੋਗਦਾਨ ਹੈ, ਜੋ ਅਹਿਮਦਾਬਾਦ 'ਚ ਸਟੇਡੀਅਮ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਹੈ। ਭਾਰਤ 'ਚ ਖੇਡ ਜਗਤ ਦੇ ਸਰਵਉੱਚ ਸਨਮਾਨ 'ਖੇਲ ਰਤਨ ਪਰੁਸਕਾਰ' ਦਾ ਨਾਮ ਪਹਿਲਾਂ ਸਾਬਕਾ ਪ੍ਰਧਾਨ ਰਾਜੀਵ ਗਾਂਧੀ ਦੇ ਨਾਮ 'ਤੇ ਸੀ, ਜਿਸ ਨੂੰ ਟੋਕੀਓ ਓਲੰਪਿਕ 'ਚ ਪੁਰਸ਼ ਅਤੇ ਮਹਿਲਾ ਹਾਕੀ ਟੀਮ ਦੇ ਸ਼ਲਾਘਾਯੋਗ ਪ੍ਰਦਰਸ਼ਨ ਤੋਂ ਬਾਅਦ ਸ਼ੁੱਕਰਵਾਰ ਨੂੰ ਬਦਲ ਕੇ 'ਹਾਕੀ ਦੇ  ਜਾਦੂਗਰ' ਮੇਜਰ ਧਿਆਨਚੰਦ ਦੇ ਨਾਮ 'ਤੇ ਰੱਖ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਦੇਸ਼ ਭਰ ਤੋਂ ਨਾਗਰਿਕਾਂ ਨੇ ਉਨ੍ਹਾਂ ਨੂੰ ਖੇਲ ਰਤਨ ਦਾ ਨਾਮ ਮੇਜਰ ਧਿਆਨ ਚੰਦ ਦੇ ਨਾਮ 'ਤੇ ਰੱਖਣ ਦੀ ਅਪੀਲ ਕੀਤੀ ਸੀ।

ਸ਼ਿਵ ਸੈਨਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋਏ ਸਨ। ਨੇਤਾਵਾਂ 'ਚ ਸਿਆਸੀ ਮਤਭੇਦ ਹੋ ਸਕਦਾ ਹੈ ਪਰ ਦੇਸ਼ ਦੇ ਵਿਕਾਸ ਲਈ ਉਨ੍ਹਾਂ ਦੇ ਬਲੀਦਾਨ ਦਾ ਇਸ ਤਰ੍ਹਾਂ ਮਜ਼ਾਕ ਨਹੀਂ ਉਡਾਇਆ ਜਾ ਸਕਦਾ। ਸੰਪਾਦਕੀ 'ਚ ਕਿਹਾ ਗਿਆ,''ਰਾਜੀਵ ਗਾਂਧੀ ਖੇਲ ਰਤਨ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਖੇਲ ਰਤਨ ਕਰਨਾ ਲੋਕਾਂ ਦੀ ਇੱਛਾ ਨਹੀਂ ਸਗੋਂ ਇਕ ਸਿਆਸੀ ਖੇਡ ਹੈ। ਮੇਜਰ ਧਿਆਨਚੰਦ ਦਾ ਸਨਮਾਨ, ਰਾਜੀਵ ਗਾਂਧੀ ਦੇ ਬਲੀਦਾਨ ਦਾ ਅਪਮਾਨ ਕੀਤੇ ਬਿਨਾਂ ਵੀ ਕੀਤਾ ਜਾ ਸਕਦਾ ਹੈ ਪਰ ਦੇਸ਼'ਚ ਇਸ ਤਰ੍ਹਾਂ ਦੀ ਪਰੰਪਰਾ ਅਤੇ ਸੰਸਕ੍ਰਿਤੀ ਖ਼ਤਮ ਹੋ ਗਈ ਹੈ। ਇਸ ਨਾਲ ਧਿਆਨ ਚੰਦ ਵੀ ਸਵਰਗ 'ਚ ਦੁਖੀ ਹੋਏ ਹੋਣਗੇ।'' ਸ਼ਿਵ ਸੈਨਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਪੁਰਸਕਾਰ ਦਾ ਨਾਮ ਬਦਲਣ ਦਾ ਮਤਲਬ ਇਹ ਹੀਂ ਹੈ ਕਿ ਸਾਬਕਾ ਸਰਕਾਰਾਂ ਨੂੰ ਧਿਆਨ ਚੰਦ ਦਾ ਧਿਆਨ ਨਹੀਂ ਸੀ। ਇਹ ਧਿਆਨਚੰਦ ਲਈਸਨਮਾਨ ਦੀ ਗੱਲ ਨਹੀਂ ਹੈ ਕਿ ਰਾਜੀਵ ਗਾਂਧੀ ਦਾ ਨਾਮ ਹਟਾ ਕੇ ਉਨ੍ਹਾਂ ਦੇ ਇਸਤੇਮਾਲ ਕੀਤਾ ਜਾਵੇ।

ਸੰਪਾਦਕੀ 'ਚ ਦਾਅਵਾ ਕੀਤਾ ਗਿਆ,''ਰਾਜੀਵ ਗਾਂਧੀ ਦਾ ਨਾਮ ਹਟਾਉਣਾ ਸਿਰਫ਼ ਸਿਆਸੀ ਨਫ਼ਤ ਹੈ।'' ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਦੇ ਕਈ ਨੇਤਾਵਾਂ ਨੇ ਸਵਾਲ ਉਠਾਇਆ ਹੈ ਕਿ ਕੀ ਰਾਜੀਵ ਗਾਂਧੀ ਨੇ ਕਦੇ ਹਾਕੀ ਹੱਥ 'ਚ ਵੀ ਲਈ ਸੀ। ਇਸ ਨੇ ਕਿਹਾ,''ਲੋਕ ਇਹ ਵੀ ਪੁੱਛ ਰਹੇ ਹਨ ਕਿ ਨਰਿੰਦਰ ਮੋਦੀ ਦਾ ਕ੍ਰਿਕਟ 'ਚ ਕੀ ਯੋਗਦਾਨ ਹੈ, ਜੋ ਸਰਦਾਰ ਪਟੇਲ ਦਾ ਨਾਮ ਹਟਾ ਕੇ ਅਹਿਮਦਾਬਾਦ ਸਟੇਡੀਅਮ ਦਾ ਨਾਮ ਉਨ੍ਹਾਂ ਦੇ (ਮੋਦੀ) ਦੇ ਨਾਮ 'ਤੇ ਕੀਤਾ ਗਿਆ।''


author

DIsha

Content Editor

Related News