'ਵਿਸ਼ਵ ਸ਼ਾਂਤੀ ਲਈ ਸੰਸਥਾਵਾਂ 'ਚ ਸੁਧਾਰ ਜ਼ਰੂਰੀ', UN ਤੋਂ ਦੁਨੀਆ ਨੂੰ ਪੀਐੱਮ ਮੋਦੀ ਨੇ ਦਿੱਤਾ ਖ਼ਾਸ ਸੰਦੇਸ਼
Monday, Sep 23, 2024 - 10:53 PM (IST)
ਵਾਸ਼ਿੰਗਟਨ : ਸੰਯੁਕਤ ਰਾਸ਼ਟਰ 'ਚ 'ਸਮਿਟ ਆਫ ਫਿਊਚਰ' ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਹੁਣੇ ਜੂਨ 'ਚ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਚੋਣ 'ਚ ਭਾਰਤ ਦੇ ਲੋਕਾਂ ਨੇ ਉਨ੍ਹਾਂ ਨੂੰ ਲਗਾਤਾਰ ਤੀਜੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਅੱਜ ਮੈਂ ਮਨੁੱਖਤਾ ਦੀ ਇਸ ਇਕ ਸੀਟ 'ਤੇ ਹਾਂ, ਮੈਂ ਇਸਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਲਮੀ ਭਵਿੱਖ ਦੀ ਗੱਲ ਕਰ ਰਹੇ ਹਾਂ ਤਾਂ ਮਨੁੱਖੀ ਪਹੁੰਚ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਟਿਕਾਊ ਵਿਕਾਸ ਨੂੰ ਪਹਿਲ ਦਿੰਦੇ ਹੋਏ ਸਾਨੂੰ ਮਨੁੱਖੀ ਕਲਿਆਣ, ਭੋਜਨ ਅਤੇ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ। ਅਸੀਂ ਦਿਖਾਇਆ ਹੈ ਕਿ ਭਾਰਤ ਵਿਚ 250 ਮਿਲੀਅਨ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢ ਕੇ 'ਸਸਟੇਨੇਬਿਲਟੀ ਸਫਲ ਹੋ ਸਕਦੀ ਹੈ' ਅਤੇ ਅਸੀਂ ਸਫਲਤਾ ਦੇ ਇਸ ਤਜਰਬੇ ਨੂੰ ਗਲੋਬਲ ਸਾਊਥ ਨਾਲ ਸਾਂਝਾ ਕਰਨ ਲਈ ਤਿਆਰ ਹਾਂ।
ਇਹ ਵੀ ਪੜ੍ਹੋ : ਗਾਹਕਾਂ ਦੀਆਂ ਲੱਗੀਆਂ ਮੌਜਾਂ! Airtel ਨੇ ਲਾਂਚ ਕੀਤੇ 30 ਦਿਨ ਤੱਕ ਚੱਲਣ ਵਾਲੇ ਸਸਤੇ ਡਾਟਾ ਪਲਾਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਅਤੇ ਵਿਕਾਸ ਲਈ ਗਲੋਬਲ ਸੰਸਥਾਵਾਂ ਵਿਚ ਬਦਲਾਅ ਜ਼ਰੂਰੀ ਹਨ। ਸੁਧਾਰ ਪ੍ਰਸੰਗਿਕਤਾ ਦੀ ਕੁੰਜੀ ਹੈ। ਨਵੀਂ ਦਿੱਲੀ ਸਿਖਰ ਸੰਮੇਲਨ ਵਿਚ ਜੀ-20 ਦੀ ਅਫਰੀਕੀ ਸੰਘ ਦੀ ਸਥਾਈ ਮੈਂਬਰਸ਼ਿਪ ਇਸ ਦਿਸ਼ਾ ਵਿਚ ਇਕ ਅਹਿਮ ਕਦਮ ਸੀ। ਇਕ ਪਾਸੇ ਜਿੱਥੇ ਅੱਤਵਾਦ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਵੱਡਾ ਖਤਰਾ ਹੈ, ਉੱਥੇ ਹੀ ਦੂਜੇ ਪਾਸੇ ਸਾਈਬਰ ਅਤੇ ਸਪੇਸ ਵਰਗੇ ਸੰਘਰਸ਼ ਦੇ ਕਈ ਨਵੇਂ ਖੇਤਰ ਵੀ ਪੈਦਾ ਹੋ ਰਹੇ ਹਨ।
'ਵਿਸ਼ਵ ਪੱਧਰੀ ਸੰਸਥਾਵਾਂ 'ਚ ਬਦਲਾਅ ਦੀ ਲੋੜ'
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, 'ਇਨ੍ਹਾਂ ਸਾਰੇ ਵਿਸ਼ਿਆਂ 'ਤੇ ਮੈਂ ਜ਼ੋਰ ਦੇਵਾਂਗਾ ਕਿ ਗਲੋਬਲ ਐਕਸ਼ਨ ਗਲੋਬਲ ਅਭਿਲਾਸ਼ਾ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਮਨੁੱਖਤਾ ਦੀ ਸਫਲਤਾ ਸਾਡੀ ਸਮੂਹਿਕ ਤਾਕਤ ਵਿਚ ਹੈ, ਨਾ ਕਿ ਜੰਗ ਦੇ ਮੈਦਾਨ ਵਿਚ ਅਤੇ ਵਿਸ਼ਵ ਸ਼ਾਂਤੀ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਸ਼ਵ ਸੰਸਥਾਵਾਂ ਵਿਚ ਸੁਧਾਰ ਦੀ ਲੋੜ ਹੈ। ਤਬਦੀਲੀ ਸਾਰਥਕਤਾ ਦੀ ਕੁੰਜੀ ਹੈ। ਜੀ-20 ਸੰਮੇਲਨ 'ਚ ਅਫਰੀਕੀ ਸੰਘ ਦੀ ਸਥਾਈ ਮੈਂਬਰਸ਼ਿਪ ਦੀ ਕੋਿਸ਼ਸ਼ ਇਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਸੀ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਨੂੰ ਅਜਿਹੇ ਗਲੋਬਲ ਡਿਜੀਟਲ ਗਵਰਨੈਂਸ ਦੀ ਜ਼ਰੂਰਤ ਹੈ, ਜੋ ਰਾਸ਼ਟਰੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖੇ। ਡਿਜੀਟਲ ਜਨਤਕ ਬੁਨਿਆਦੀ ਢਾਂਚਾ ਇਕ ਪੁਲ ਹੋਣਾ ਚਾਹੀਦਾ ਹੈ, ਇਕ ਰੁਕਾਵਟ ਨਹੀਂ, ਭਾਰਤ ਵਿਸ਼ਵਵਿਆਪੀ ਭਲੇ ਲਈ ਆਪਣੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਪੂਰੀ ਦੁਨੀਆ ਨਾਲ ਸਾਂਝਾ ਕਰਨ ਲਈ ਤਿਆਰ ਹੈ। ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ ਭਾਰਤ ਲਈ ਪ੍ਰਤੀਬੱਧਤਾ ਹੈ। ਇਹ ਵਚਨਬੱਧਤਾ ਇਕ ਧਰਤੀ, ਇਕ ਸੂਰਜ, ਇਕ ਵਿਸ਼ਵ, ਇਕ ਸਿਹਤ ਤੇ ਇਕ ਗਿਲਡ ਵਰਗੀਆਂ ਸਾਡੀਆਂ ਪਹਿਲਕਦਮੀਆਂ ਵਿਚ ਵੀ ਦਿਖਾਈ ਦਿੰਦੀ ਹੈ। ਭਾਰਤ ਸਮੁੱਚੀ ਮਨੁੱਖਤਾ ਦੇ ਹਿੱਤਾਂ ਦੀ ਰੱਖਿਆ ਅਤੇ ਵਿਸ਼ਵ-ਵਿਆਪੀ ਖੁਸ਼ਹਾਲੀ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰਦਾ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8