ਰੀਲ ਬਣਾਉਣ ਦੇ ਸ਼ੌਂਕ ਨੇ ਲਈ 2 ਨੌਜਵਾਨਾਂ ਦੀ ਜਾਨ, ਟਰੇਨ ਦੀ ਲਪੇਟ ''ਚ ਆਉਣ ਕਾਰਨ ਹੋਈ ਦਰਦਨਾਕ ਮੌਤ
Friday, Jan 23, 2026 - 03:16 PM (IST)
ਬੇਤੀਆ- ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਤੋਂ ਇਕ ਬਹੁਤ ਹੀ ਮੰਦਭਾਗੀ ਅਤੇ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੋਬਾਈਲ 'ਤੇ ਰੀਲ ਬਣਾਉਣ ਦੇ ਚੱਕਰ ਵਿਚ 2 ਨੌਜਵਾਨਾਂ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 8:40 ਵਜੇ ਮੁਜ਼ੱਫਰਪੁਰ-ਨਰਕਟੀਆਗੰਜ ਰੇਲ ਖੰਡ 'ਤੇ ਸਾਠੀ ਸਟੇਸ਼ਨ ਦੇ ਨੇੜੇ ਵਾਪਰਿਆ।
ਕਿਵੇਂ ਵਾਪਰਿਆ ਹਾਦਸਾ?
ਪ੍ਰਾਪਤ ਜਾਣਕਾਰੀ ਅਨੁਸਾਰ, 2 ਅਣਪਛਾਤੇ ਨੌਜਵਾਨ ਰੇਲਵੇ ਪਿੱਲਰ ਨੰਬਰ 234/31 ਦੇ ਕੋਲ ਖੜ੍ਹੇ ਹੋ ਕੇ ਮੋਬਾਈਲ ਰਾਹੀਂ ਵੀਡੀਓ ਰੀਲ ਬਣਾ ਰਹੇ ਸਨ। ਉਸੇ ਸਮੇਂ ਮੁਜ਼ੱਫਰਪੁਰ ਤੋਂ ਨਰਕਟੀਆਗੰਜ ਵੱਲ ਜਾ ਰਹੀ ਅੰਮ੍ਰਿਤ ਭਾਰਤ ਐਕਸਪ੍ਰੈਸ ਉੱਥੋਂ ਲੰਘ ਰਹੀ ਸੀ। ਇਸੇ ਦੌਰਾਨ ਦੂਜੀ ਪਟਰੀ 'ਤੇ ਉਲਟ ਦਿਸ਼ਾ ਤੋਂ ਇਕ ਫੌਜੀ ਟਰੇਨ ਵੀ ਆ ਗਈ। ਦੋਵਾਂ ਪਾਸਿਆਂ ਤੋਂ ਟਰੇਨਾਂ ਆਉਂਦੀਆਂ ਦੇਖ ਨੌਜਵਾਨ ਬੁਰੀ ਤਰ੍ਹਾਂ ਘਬਰਾ ਗਏ ਅਤੇ ਖੁਦ ਨੂੰ ਸੰਭਾਲ ਨਾ ਸਕੇ। ਇਸ ਘਬਰਾਹਟ ਵਿਚ ਉਹ ਅੰਮ੍ਰਿਤ ਭਾਰਤ ਟਰੇਨ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਵੱਲੋਂ ਜਾਂਚ ਜਾਰੀ
ਘਟਨਾ ਤੋਂ ਤੁਰੰਤ ਬਾਅਦ ਸਾਠੀ ਸਟੇਸ਼ਨ ਮਾਸਟਰ ਨੇ ਰੇਲ ਸੁਰੱਖਿਆ ਬਲ (ਜੀ.ਆਰ.ਪੀ.) ਬੇਤੀਆ ਨੂੰ ਸੂਚਿਤ ਕੀਤਾ। ਸਟੇਸ਼ਨ ਸੁਪਰਡੈਂਟ ਸੰਤੋਸ਼ ਕੁਮਾਰ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜੀ.ਆਰ.ਪੀ. ਬੇਤੀਆ ਦੇ ਅਧਿਕਾਰੀਆਂ ਮੁਤਾਬਕ, ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਵੱਲੋਂ ਆਸ-ਪਾਸ ਦੇ ਇਲਾਕਿਆਂ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨਾਂ ਦੀ ਸ਼ਨਾਖਤ ਹੋ ਸਕੇ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
