ਕਾਰ ਟਰੱਕ ਦੀ ਟੱਕਰ ਕਾਰਨ 1 ਦੀ ਮੌਤ, 2 ਜ਼ਖਮੀ

Monday, Feb 02, 2026 - 10:33 PM (IST)

ਕਾਰ ਟਰੱਕ ਦੀ ਟੱਕਰ ਕਾਰਨ 1 ਦੀ ਮੌਤ, 2 ਜ਼ਖਮੀ

ਬੁਢਲਾਡਾ (ਬਾਂਸਲ) - ਸਥਾਨਕ ਸ਼ਹਿਰ ਦੇ ਨੈਸ਼ਨਲ ਹਾਈਵੇਅ ’ਤੇ ਵਾਇਟ ਫੋਰਟ ਹੋਟਲ ਦੇ ਨਜ਼ਦੀਕ ਇਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ’ਚ ਕਾਰ ਚਾਲਕ ਦੀ ਮੌਤ ਅਤੇ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਾਰ ਚਾਲਕ ਬਲਜਿੰਦਰ ਸਿੰਘ, ਦਲਜੀਤ ਸਿੰਘ ਅਤੇ ਨਵਜੋਤ ਸਿੰਘ ਜੋ ਬੁਢਲਾਡਾ ਅੰਦਰ ਡੈਂਟਿੰਗ ਪੈਂਟਿੰਗ ਦਾ ਕੰਮ ਕਰਦੇ ਸਨ ਜੋ ਪਿੰਡ ਗਿਦੜਿਆਨੀ ਜ਼ਿਲਾ ਸੰਗਰੂਰ ਦੇ ਰਹਿਣ ਵਾਲੇ ਸਨ। ਜਿਨ੍ਹਾਂ ਨੂੰ ਫੌਰੀ ਤੌਰ ’ਤੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਬਲਜਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰਾਰ ਕੀਤਾ ਗਿਆ। ਸਥਾਨਕ ਸਿਟੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ’ਤੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸ਼ਟ ਮਾਰਟਮ ਲਈ ਮੁਰਦਾ ਘਰ ’ਚ ਭੇਜ ਦਿੱਤਾ ਗਿਆ ਹੈ।
 


author

Inder Prajapati

Content Editor

Related News